ਦੀਪ ਸਿੱਧੂ ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਨਾਲ ਆਏ ਨਜ਼ਰ, ਫੋਟੋ ਛਾਈ ਸ਼ੋਸ਼ਲ ਮੀਡੀਆ ‘ਤੇ

Written by  Lajwinder kaur   |  March 02nd 2020 12:45 PM  |  Updated: March 02nd 2020 12:46 PM

ਦੀਪ ਸਿੱਧੂ ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਨਾਲ ਆਏ ਨਜ਼ਰ, ਫੋਟੋ ਛਾਈ ਸ਼ੋਸ਼ਲ ਮੀਡੀਆ ‘ਤੇ

ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਦੀਪ ਸਿੱਧੂ ਜਿਨ੍ਹਾਂ ਦੀ ਨਵੀਂ ਤਸਵੀਰ ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ । ਇਸ ਤਸਵੀਰ ‘ਚ ਉਹ ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਤੇ ਉਨ੍ਹਾਂ ਦੀ ਲਾਈਫ ਪਾਟਨਰ ਪ੍ਰਕਾਸ਼ ਕੌਰ ਹੋਰਾਂ ਦੇ ਨਾਲ ਨਜ਼ਰ ਆ ਰਹੇ ਨੇ । ਦੀਪ ਸਿੱਧੂ ਗੋਢਿਆਂ ਦੇ ਭਾਰ ਬੈਠੇ ਹੋਏ ਨੇ ਤੇ ਧਰਮਿੰਦਰ ਨੇ ਉਨ੍ਹਾਂ ਨੂੰ ਜੱਫੀ ਪਾਈ ਹੋਈ ਹੈ । ਇਹ ਤਸਵੀਰ ਇਸ ਲਈ ਵੀ ਖ਼ਾਸ ਹੈ ਕਿਉਂਕਿ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਜੋ ਕਿ ਕੈਮਰਾ ਦੇ ਸਾਹਮਣੇ ਬਹੁਤ ਹੀ ਘੱਟ ਆਉਂਦੇ ਨੇ ।

ਹੋਰ ਵੇਖੋ:ਕਿੰਗਜ਼ ਇਲੈਵਨ ਪੰਜਾਬ ਦੇ ਵਿਦੇਸ਼ੀ ਖਿਡਾਰੀ Glenn Maxwell ਨੇ ਇੰਡੀਅਨ ਮੁਟਿਆਰ ਨਾਲ ਕਰਵਾਈ ਮੰਗਣੀ, ਖਿਡਾਰੀ ਦੇ ਰਹੇ ਨੇ ਮੁਬਾਰਕਾਂ

ਦੀਪ ਸਿੱਧੂ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮੀ ‘ਜੋਰਾ ਦੂਜਾ ਅਧਿਆਇ’ ਦੀ ਪ੍ਰਮੋਸ਼ਨ ‘ਚ ਜ਼ੋਰਾਂ ਸ਼ੋਰਾਂ ਦੇ ਨਾਲ ਲੱਗੇ ਹੋਏ ਹਨ । ਇਸ ਫ਼ਿਲਮ ‘ਚ ਫ਼ਿਲਮੀ ਜਗਤ ਦੇ ਨਾਮੀ ਅਦਾਕਾਰ ਜਿਵੇਂ ਧਰਮਿੰਦਰ, ਗੁੱਗੂ ਗਿੱਲ, ਹੌਬੀ ਧਾਲੀਵਾਲ ਤੋਂ ਇਲਾਵਾ ਕੋਈ ਹੋਰ ਪੰਜਾਬੀ ਕਲਾਕਾਰ ਵੀ ਨਜ਼ਰ ਆਉਣਗੇ । ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੱਲੋਂ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ ।

View this post on Instagram

 

Another Dialogue Promo @mahieg @loudroarstudios #jora_the_second_chapterr #march6

A post shared by Deep Sidhu (@deepsidhu.official) on

‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ। ਇਹ ਫ਼ਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network