
ਦੀਪ ਸਿੱਧੂ (Deep Sidhu) ਦੇ ਦਿਹਾਂਤ ਨੂੰ ਦੋ ਮਹੀਨੇ ਬੀਤ ਚੁੱਕੇ ਹਨ । ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਦੋਸਤ ਰੀਨਾ ਰਾਏ (Reena Rai) ਉਨ੍ਹਾਂ ਦੀ ਮੌਤ ਦੇ ਗਮ ਚੋਂ ਨਿਕਲ ਨਹੀਂ ਪਾ ਰਹੀ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੀਪ ਸਿੱਧੂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰੀਨਾ ਰਾਏ ਨੇ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਰੀਨਾ ਰਾਏ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸ਼ੇਅਰ ਕੀਤਾ ਹੈ ।
ਹੋਰ ਪੜ੍ਹੋ : ਦੀਪ ਸਿੱਧੂ ਦੀ ਜੁਦਾਈ ਸਹਿਣ ਨਹੀਂ ਕਰ ਪਾ ਰਹੀ ਰੀਨਾ ਰਾਏ, ਦੀਪ ਸਿੱਧੂ ਨੂੰ ਹਾਲੇ ਵੀ ਆਪਣੇ ਕੋਲ ਕਰਦੀ ਹੈ ਮਹਿਸੂਸ
ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੌਤ ਤਾਂ ਕੁਝ ਵੀ ਨਹੀਂ ਹੈ, ਮੈ ਸਿਰਫ਼ ਅਗਲੇ ਕਮਰੇ ‘ਚ ਖਿਸਕ ਗਈ ਹਾਂ, ਮੈਂ ਮੈਂ ਹਾਂ ਅਤੇ ਤੁਸੀਂ ਤੁਸੀਂ ਹੋ।ਅਸੀਂ ਇੱਕ ਦੂਜੇ ਦੇ ਲਈ ਜੋ ਵੀ ਸੀ ਉਹ ਹਾਲੇ ਵੀ ਹਾਂ । ਇਸ ਤੋਂ ਇਲਾਵਾ ਰੀਨਾ ਰਾਏ ਨੇ ਹੋਰ ਵੀ ਬਹੁਤ ਕੁਝ ਲਿਖਿਆ ਹੈ । ਇਸ ਦੇ ਨਾਲ ਹੀ ਉਸ ਨੇ ਲਿਖਿਆ ਹੈ ਕਿ ਉਹ ਉਸ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਹੈ ।

ਦੱਸ ਦਈਏ ਕਿ ਦੀਪ ਸਿੱਧੂ ਦਾ ਦਿਹਾਂਤ 14 ਫਰਵਰੀ ਨੂੰ ਇੱਕ ਸੜਕ ਹਾਦਸੇ ‘ਚ ਹੋ ਗਿਆ ਸੀ । ਜਿਸ ਸਕਾਰਪਿਓ ਗੱਡੀ ‘ਚ ਦੀਪ ਸਿੱਧੂ ਸਵਾਰ ਸਨ ਉਸੇ ਗੱਡੀ ‘ਚ ਉਨ੍ਹਾਂ ਦੀ ਦੋਸਤ ਰੀਨਾ ਰਾਏ ਵੀ ਸੀ । ਪਰ ਹਾਦਸੇ ‘ਚ ਦੀਪ ਸਿੱਧੂ ਦੀ ਜਾਨ ਚਲੀ ਗਈ ਸੀ, ਜਦੋਂ ਕਿ ਰੀਨਾ ਰਾਏ ਵਾਲ ਵਾਲ ਬਚ ਗਈ ਸੀ । ਹਾਦਸੇ ਤੋਂ ਬਾਅਦ ਰੀਨਾ ਰਾਏ ਵਾਪਸ ਵਿਦੇਸ਼ ਪਰਤ ਗਈ ਸੀ । ਇਸ ਤੋਂ ਪਹਿਲਾਂ ਰੀਨਾ ਰਾਏ ਨੇ ਇੱਕ ਚੈਨਲ ਦੇ ਨਾਲ ਇੰਟਰਵਿਊ ‘ਚ ਹਾਦਸੇ ਵਾਲੇ ਦਿਨ ਬਾਰੇ ਦੱਸਿਆ ਸੀ ।
View this post on Instagram