ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ ਇਸ ਦਿਨ ਹੋਵੇਗੀ ਰਿਲੀਜ਼

Written by  Shaminder   |  April 07th 2022 03:27 PM  |  Updated: April 07th 2022 03:27 PM

ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ ਇਸ ਦਿਨ ਹੋਵੇਗੀ ਰਿਲੀਜ਼

ਮਰਹੂਮ ਅਦਾਕਾਰ ਦੀਪ ਸਿੱਧੂ (Deep sidhu) ਦੀ ਆਖਿਰੀ ਫ਼ਿਲਮ ‘ਸਾਡੇ ਆਲੇ’ (Saade Aale )ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ । ਇਹ ਫ਼ਿਲਮ 29 ਅਪ੍ਰੈਲ ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਕੀਤੀ ਜਾਵੇਗੀ । ਤਰਨ ਆਦਰਸ਼ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।ਫ਼ਿਲਮ 'ਸਾਡੇ ਆਲੇ' ਜਤਿੰਦਰ ਮੌਹਰ ਦੁਆਰਾ ਡਾਇਰੈਕਟ ਕੀਤੀ ਗਈ ਹੈ ਤੇ ਮਨਦੀਪ ਸਿੱਧੂ ਤੇ ਸੁਮੀਤ ਸਿੰਘ ਦੀ ਪ੍ਰੋਡਕਸ਼ਨ 'ਚ ਇਹ ਫਿਲਮ ਬਣੀ ਹੈ। ਫ਼ਿਲਮ 'ਚ ਦੀਪ ਸਿੱਧੂ ਮੁੱਖ ਭੂਮਿਕਾ 'ਚ ਹੈ ਤੇ ਨਾਲ ਲੀਡ ਐਕਟ੍ਰੇਸ ਤੇ ਤੌਰ 'ਤੇ ਅੰਮ੍ਰਿਤ ਔਲਖ ਹੈ। ਇਸ ਤੋਂ ਇਲਾਵਾ ਇਸ ਫਿਲਮ ਚ ਗੁੱਗੂ ਗਿੱਲ, ਮਹਾਵੀਰ ਭੁੱਲਰ, ਸੁਖਦੀਪ ਸੁਖ ਅਹਿਮ ਭੂਮਿਕਾ ਨਿਭਾ ਰਹੇ ਹਨ।

DEEP SIDHU

ਹੋਰ ਪੜ੍ਹੋ :  ਦੀਪ ਸਿੱਧੂ ਦੇ ਜਨਮ ਦਿਨ ‘ਤੇ ਭਾਵੁਕ ਹੋਈ ਦੀਪ ਦੀ ‘ਗਰਲ ਫ੍ਰੈਂਡ’ ਰੀਨਾ ਰਾਏ

ਦੀਪ ਸਿੱਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਰਮਤਾ ਜੋਗੀ’ ਦੇ ਨਾਲ ਕੀਤੀ ਸੀ । ਪਰ ਉਨ੍ਹਾਂ ਨੂੰ ਪਛਾਣ ਮਿਲੀ ‘ਜੋਰਾ ਦਸ ਨੰਬਰੀਆ’ ਦੇ ਨਾਲ । ਦੀਪ ਸਿੱਧੂ ਦਾ ਦਿਹਾਂਤ ਉਸ ਸਮੇਂ ਹੋ ਗਿਆ ਸੀ ਜਦੋਂ ਉਹ 14  ਫਰਵਰੀ ਨੂੰ ਆਪਣੀ ਦੋਸਤ ਦੇ ਨਾਲ ਪੰਜਾਬ ਪਰਤ ਰਹੇ ਸਨ ਕਿ ਰਸਤੇ ‘ਚ ਸੋਨੀਪਤ ਦੇ ਨਜ਼ਦੀਕ ਉਨ੍ਹਾਂ ਦੀ ਸਕਾਰਪਿਓ ਗੱਡੀ ਖੜੇ ਟਰੱਕ ਦੇ ਨਾਲ ਟਕਰਾ ਗਈ ਸੀ ।

deep sidhu, image From instagram

ਜਿਸ ਤੋਂ ਬਾਅਦ ਅਦਾਕਾਰ ਦਾ ਮੌਕੇ ‘ਤੇ ਹੀ ਦਿਹਾਂਤ ਹੋ ਗਿਆ ਸੀ । ਜਦੋਂਕਿ ਇਸ ਹਾਦਸੇ ‘ਚ ਉਨ੍ਹਾਂ ਦੀ ਦੋਸਤ ਰੀਨਾ ਰਾਏ ਵਾਲ ਵਾਲ ਬਚ ਗਈ ਸੀ ।ਰੀਨਾ ਰਾਏ ਅੱਜ ਵੀ ਦੀਪ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ । ਹਾਦਸੇ ਇਸ ਫ਼ਿਲਮ ਨੂੰ ਲੈ ਕੇ ਦੀਪ ਸਿੱਧੂ ਦੇ ਪ੍ਰਸ਼ੰਸਕ ਵੀ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network