ਰਾਖੀ ਸਾਵੰਤ ਦੇ ਨਕਲੀ ਪਤੀ ਦੀਪਕ ਕਲਾਲ ਨੂੰ ਕੁੜੀ ਨੇ ਮੈਟਰੋ ’ਚ ਸ਼ਰੇਆਮ ਮਾਰੇ ਥੱਪੜ, ਵੀਡੀਓ ਵਾਇਰਲ

Written by  Rupinder Kaler   |  November 13th 2019 05:31 PM  |  Updated: November 15th 2019 11:10 AM

ਰਾਖੀ ਸਾਵੰਤ ਦੇ ਨਕਲੀ ਪਤੀ ਦੀਪਕ ਕਲਾਲ ਨੂੰ ਕੁੜੀ ਨੇ ਮੈਟਰੋ ’ਚ ਸ਼ਰੇਆਮ ਮਾਰੇ ਥੱਪੜ, ਵੀਡੀਓ ਵਾਇਰਲ

ਰਾਖੀ ਸਾਵੰਤ ਵਾਂਗ ਉਸ ਦਾ ਨਕਲੀ ਪਤੀ ਤੇ ਕਾਮੇਡੀਅਨ ਦੀਪਕ ਕਲਾਲ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ‘ਚ ਬਣਿਆ ਰਹਿੰਦਾ ਹੈ । ਹਾਲ ਹੀ ਵਿੱਚ ਦੀਪਕ ਦੀ ਮੈਟਰੋ 'ਚੋਂ ਕੁੱਟ ਖਾਣ ਦੀ ਖ਼ਬਰ ਸਾਹਮਣੇ ਆਈ ਹੈ । ਇੱਥੇ ਹੀ ਬਸ ਨਹੀਂ ਉਸ ਦੀ ਕੁੱਟ ਖਾਂਦੇ ਹੋਏ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਕੁੜੀ ਉਨ੍ਹਾਂ ਨੂੰ ਮੈਟਰੋ 'ਚ ਜ਼ੋਰਦਾਰ ਥੱਪੜ ਮਾਰਦੀ ਹੈ।

https://www.instagram.com/p/B4eKbLFgbc9/

ਇਹ ਵੀਡੀਓ ਦਿੱਲੀ ਮੈਟਰੋ ਦੀ ਹੈ। ਵਾਇਰਲ ਵੀਡੀਓ 'ਚ ਦੀਪਕ ਇਕ ਕੁੜੀ ਨਾਲ ਬਹਿਸ ਕਰਦੇ ਦਿਖਾਈ ਦੇ ਰਹੀ ਹੈ। ਦੀਪਕ ਕਹਿ ਰਹੇ ਹਨ 'ਮੈਂ ਤੁਹਾਨੂੰ ਜਾਣਦਾ ਤਕ ਨਹੀਂ ਤੇ ਤੁਸੀਂ ਮੇਰੇ ਨਾਲ ਸੈਲਫੀ ਲੈ ਰਹੀ ਹੋ ਉਹ ਵੀ ਮੇਰੀ ਪਰਮਿਸ਼ਨ ਤੋਂ ਬਿਨਾ। ਮੈਂ ਇਕ ਸੈਲਿਬ੍ਰਿਟੀ ਹਾਂ ਤੁਹਾਨੂੰ ਪਹਿਲਾਂ ਮੇਰੀ ਮਨਜ਼ੂਰੀ ਲੈਣੀ ਚਾਹੀਦੀ।'

https://www.instagram.com/p/B4Aq_uWAyp7/

ਇਸ ਸਭ ਦੇ ਚਲਦੇ ਕੁੜੀ ਉਨ੍ਹਾਂ ਨੂੰ ਜ਼ੋਰਦਾਰ ਥੱਪੜ ਮਾਰ ਦਿੰਦੀ ਹੈ ਤੇ ਕਹਿੰਦੀ ਹੈ ਮੇਰੇ ਨਾਲ ਤਮੀਜ਼ ਨਾਲ ਗੱਲ ਕਰੋ। ਇਹ ਵੀਡੀਓ ਲਗਤਾਰ ਵਾਇਰਲ ਹੋ ਰਹੀ ਹੈ । ਲੋਕ ਇਸ ਵੀਡੀਓ ਤੇ ਕਮੈਂਟ ਵੀ ਕਰ ਰਹੇ ਹਨ ।

ਕੁੜੀ ਨੇ ਉਹਨਾਂ ਨੂੰ ਕਿਸ ਗੱਲ ਤੋਂ ਥੱਪੜ ਮਾਰਿਆ ਇਸ ਬਾਰੇ ਅਸੀਂ ਏਨਾਂ ਹੀ ਕਹਿ ਸਕਦੇ ਹਾਂ ਕਿ ਦੀਪਕ ਨੂੰ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ । ਇਹ ਵੀਡੀਓ ਉਹਨਾਂ ਨੂੰ ਇੱਕ ਵਾਰ ਫਿਰ ਸੁਰਖੀਆਂ ਵਿੱਚ ਲੈ ਆਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network