ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ

written by Shaminder | November 15, 2019

ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੇ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ।ਦੱਸ ਦਈਏ ਕਿ ਬੀਤੇ ਦਿਨ ਇਹ ਜੋੜੀ ਸਵੇਰੇ ਚਾਰ ਵਜੇ ਸ੍ਰੀ ਦਰਬਾਰ ਸਾਹਿਬ ਪਹੁੰਚੀ ਸੀ । ਜਿੱਥੇ ਉਨ੍ਹਾਂ ਨੇ  ਸੁਖੀ ਵਿਵਾਹਿਕ ਜੀਵਨ ਦੀ ਕਾਮਨਾ ਕੀਤੀ।

ਹੋਰ ਵੇਖੋ:ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਵੈਂਕਟੇਸ਼ਵਰ ਮੰਦਿਰ ਪਹੁੰਚੇ ਦੀਪਿਕਾ-ਰਣਵੀਰ, ਦੇਖੋ ਤਸਵੀਰਾਂ

https://www.instagram.com/p/B432BO-nmxB/

ਆਮ ਤੌਰ 'ਤੇ ਵਿਆਹ ਦੀ ਵਰ੍ਹੇਗੰਢ ਦਾ ਮਤਲਬ ਹੁੰਦਾ ਹੈ, ਕਿਸੇ ਸ਼ਾਨਦਾਰ ਲੋਕੇਸ਼ਨ 'ਤੇ ਜ਼ਸ਼ਨ ਮਨਾਉਣ ਨਿਕਲ ਜਾਣਾ, ਪਰ ਦੀਪਿਕਾ ਤੇ ਰਣਵੀਰ ਨੇ ਇਸ ਦੀ ਧਾਰਮਿਕ ਸ਼ੁਰੂਆਤ ਕੀਤੀ ਹੈ।ਇਸ ਮੌਕੇ ਲਈ ਦੀਪਿਕਾ ਤੇ ਰਣਵੀਰ ਪੂਰੀ ਤਰ੍ਹਾਂ ਪਾਰਪਰਿੰਕ ਕਪੜਿਆਂ 'ਚ ਨਜ਼ਰ ਆਏ।

https://www.instagram.com/p/B43qqqFHhU0/

ਰਣਵੀਰ ਨੇ ਦੀਪਿਕਾ ਦੇ ਕੱਪੜਿਆਂ ਦੇ ਨਾਲ ਮੈਚ ਕਰਦੀ ਸ਼ੇਰਵਾਨੀ ਪਾਈ ਹੋਈ ਸੀ ਅਤੇ ਦੀਪਿਕਾ ਮਹਿਰੂਨ ਰੰਗ ਦੇ ਸੂਟ 'ਚ ਨਜ਼ਰ ਆਈ । ਮਾਂਗ 'ਚ ਸੰਧੂਰ, ਵੱਡੇ-ਵੱਡੇ ਝੂਮਕੇ ਤੇ ਭਾਰੀ ਜਿਊਲਰੀ ਨਾਲ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ ।

0 Comments
0

You may also like