ਵਿਆਹ ਤੋਂ ਬਾਅਦ ਦੀਪਿਕਾ ਪਾਦੂਕੋਣ –ਰਣਵੀਰ ਸਿੰਘ ਪਹੁੰਚੇ ਆਪਣੇ ਇਸ਼ਟਦੇਵ ਦੇ ਦੁਆਰ ,ਵੇਖੋ ਵੀਡਿਓ 

Written by  Shaminder   |  November 30th 2018 11:03 AM  |  Updated: November 30th 2018 11:03 AM

ਵਿਆਹ ਤੋਂ ਬਾਅਦ ਦੀਪਿਕਾ ਪਾਦੂਕੋਣ –ਰਣਵੀਰ ਸਿੰਘ ਪਹੁੰਚੇ ਆਪਣੇ ਇਸ਼ਟਦੇਵ ਦੇ ਦੁਆਰ ,ਵੇਖੋ ਵੀਡਿਓ 

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਵਿਆਹ ਤੋਂ ਬਾਅਦ ਆਪਣੇ ਇਸ਼ਟ ਦੇਵਤਿਆਂ ਦੇ ਦਰਸ਼ਨ ਕਰਨ ਪਹੁੰਚੇ ਨੇ । ਸ਼ੁੱਕਰਵਾਰ ਨੂੰ ਦੋਵੇਂ ਜਣੇ ਮੁੰਬਈ ਦੇ ਪ੍ਰਸਿੱਧ ਸਿੱਧੀ ਵਿਨਾਇਕ ਮੰਦਰ ਪਹੁੰਚੇ । ਜਿੱਥੇ ਦੋਨਾਂ ਨੇ ਗਣਪਤੀ ਬੱਪਾ ਦੇ ਦਰਸ਼ਨ ਕੀਤੇ । ਇਸ ਦੌਰਾਨ ਦੋਨਾਂ ਦੀਆਂ ਕੁਝ ਤਸਵੀਰਾਂ ਵੀ ਫੋਟੋਗ੍ਰਾਫਰਾਂ ਨੇ ਆਪਣੇ ਕੈਮਰਿਆਂ 'ਚ ਕੈਦ ਕੀਤੀਆਂ ।ਖਾਸ ਗੱਲ ਇਹ ਹੈ ਕਿ ਮੀਡਿਆ ਦੇ ਕੈਮਰਿਆਂ ਨੂੰ ਵੇਖਦਿਆਂ ਹੀ ਰਣਵੀਰ ਸਿੰਘ ਆਪਣੇ ਖਾਸ ਅੰਦਾਜ਼ 'ਚ ਪੋਜ਼ ਦਿੰਦੇ ਨਜ਼ਰ ਆਏ ।

ਹੋਰ ਵੇਖੋ : 67ਵੇਂ ਮਿਸ ਯੂਨੀਵਰਸ 2018 ਦੇ ਖਿਤਾਬ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ ਇਹ ਕੁੜੀ, ਦੇਖੋ ਤਸਵੀਰਾਂ

https://www.instagram.com/p/Bqy9I6JDdsE/

ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਦੀਪਿਕਾ ਅਤੇ ਰਣਵੀਰ ਦੋਵੇਂ ਰਿਵਾਇਤੀ ਪਹਿਰਾਵੇ 'ਚ ਨਜ਼ਰ ਆਏ । ਦੋਨਾਂ ਦੀ ਡ੍ਰੈੱਸ ਦਾ ਕਲਰ ਕੰਬੀਨੇਸ਼ਨ ਵੀ ਲੱਗਭੱਗ ਇੱਕੋ ਜਿਹਾ ਨਜ਼ਰ ਆਇਆ ।ਦੱਸ ਦਈਏ ਕਿ ਦੋਵਾਂ ਨੇ ਬੀਤੀ ਚੌਦਾਂ ਅਤੇ ਪੰਦਰਾਂ ਨਵੰਬਰ ਨੂੰ ਹੀ ਵਿਆਹ ਕਰਵਾਇਆ ਸੀ ।

ਬੈਂਗਲੁਰੂ 'ਚ ਇੱਕੀ ਨਵੰਬਰ ਨੂੰ ਰਿਸੈਪਸ਼ਨ ਦੇਣ ਤੋਂ ਬਾਅਦ ਮੁੰਬਈ 'ਚ ਖਾਸ ਤੌਰ 'ਤੇ ਮੀਡੀਆ ਗੈਸਟ ਦੇ ਲਈ ਰਿਸੈਪਸ਼ਨ ਦਾ ਪ੍ਰਬੰਧ ਅਠਾਈ ਨਵੰਬਰ ਨੂੰ ਕੀਤਾ ਗਿਆ ਸੀ । ਹੁਣ ਇੱਕ ਹੋਰ ਰਿਸੈਪਸ਼ਨ ਹੋਣਾ ਅਜੇ ਬਾਕੀ ਹੈ ਜੋ ਕਿ ਮੁੰਬਈ 'ਚ ਖਾਸ ਲੋਕਾਂ ਲਈ ਕੀਤਾ ਜਾਣਾ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਰਿਸੈਪਸ਼ਨ ਮੁੰਬਈ 'ਚ ਇੱਕ ਦਸੰਬਰ ਨੂੰ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network