
Ranveer Singh news: ਰਣਵੀਰ ਸਿੰਘ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਸਰਕਸ ਲਈ ਆਪਣੇ ਪ੍ਰਮੋਸ਼ਨਲ ਲੁੱਕ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਵਿੱਚ ਉਹ ਇੱਕ ਪ੍ਰਿੰਟਿਡ ਸ਼ਰਟ, ਡੈਨਿਮ ਜੀਨਸ ਅਤੇ ਕਾਉਬੁਆਏ ਹੈਟ ਵਿੱਚ ਦਿਖਾਈ ਦੇ ਰਿਹਾ ਹੈ। ਰਣਵੀਰ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ, ਜਿਸ ਉੱਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੋਣ ਵੱਲੋਂ ਕੀਤੀ ਟਿੱਪਣੀ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਇਸ ਫੋਟੋਸ਼ੂਟ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੋਣ ਨੇ ਚੁਟਕੀ ਲਈ ਹੈ।
ਹੋਰ ਪੜ੍ਹੋ : ਅਚਾਨਕ ਗੁਰਦਾਸ ਮਾਨ ਨੂੰ ਦੇਖ ਕੇ ਖੁਸ਼ੀ ‘ਚ ਝੂਮ ਉੱਠੇ ਸਕੂਲੀ ਬੱਚੇ, ਵੀਡੀਓ ਹੋਇਆ ਵਾਇਰਲ

ਰਣਵੀਰ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਪੋਸਟ ਨੂੰ ਨੇਟੀਜ਼ਨਜ਼ ਵੱਲੋਂ ਕਈ ਲਾਈਕਸ ਅਤੇ ਕਮੈਂਟਸ ਮਿਲੇ ਹਨ। ਰਣਵੀਰ ਦੇ ਇਸ ਲੁੱਕ 'ਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੋਣ ਨੇ ਮਜ਼ਾਕ ਕਰਦੇ ਹੋਏ ਲਿਖਿਆ ਹੈ, ''ਸਟ੍ਰਾਬੇਰੀ!'' ਹੰਸਿਕਾ ਮੋਟਵਾਨੀ ਨੇ ਫਾਇਰ ਇਮੋਜੀ ਸ਼ੇਅਰ ਕੀਤੇ ਹਨ। ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, "ਗਰਮ" ਕੁਝ ਪ੍ਰਸ਼ੰਸਕਾਂ ਨੇ ਦਿੱਖ ਦੀ ਸ਼ਲਾਘਾ ਕਰਨ ਲਈ ਦਿਲ-ਅੱਖ ਅਤੇ ਫਾਇਰ ਇਮੋਜੀ ਪੋਸਟ ਕੀਤੇ ਹਨ। ਦੱਸ ਦੇਈਏ ਕਿ ਰਣਵੀਰ ਸਿੰਘ ਆਪਣੇ ਅਜੀਬੋ-ਗਰੀਬ ਲੁੱਕ ਨੂੰ ਲੈ ਕੇ ਅਕਸਰ ਟ੍ਰੋਲਰਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ।

ਜੇ ਗੱਲ ਕਰੀਏ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਸਰਕਸ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਰੋਹਿਤ ਸ਼ੈੱਟੀ ਦੀ ਫ਼ਿਲਮ ਵਿੱਚ ਰਣਵੀਰ ਡਬਲ ਰੋਲ ਵਿੱਚ ਨਜ਼ਰ ਆਉਣਗੇ। ਕ੍ਰਿਸਮਸ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਰਣਵੀਰ ਦੇ ਨਾਲ-ਨਾਲ ਜੈਕਲੀਨ, ਪੂਜਾ ਹੇਗੜੇ ਅਤੇ ਵਰੁਣ ਸ਼ਰਮਾ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਫ਼ਿਲਮ 'ਚ ਰਾਜਪਾਲ ਯਾਦਵ ਅਤੇ ਜੌਨੀ ਲੀਵਰ ਦਾ ਮਜ਼ਾਕੀਆ ਅੰਦਾਜ਼ ਵੀ ਦੇਖਣ ਨੂੰ ਮਿਲੇਗਾ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਫ਼ਿਲਮ 'ਚ ਦੀਪਿਕਾ ਪਾਦੂਕੋਣ ਅਤੇ ਅਜੇ ਦੇਵਗਨ ਨੇ ਕੈਮਿਓ ਰੋਲ ਕੀਤਾ ਹੈ। ਤੁਹਾਨੂੰ ਇੱਕ ਗੱਲ ਹੋਰ ਦੱਸ ਦੇਈਏ ਕਿ ਫ਼ਿਲਮ ਸਰਕਸ 1982 ਦੀ ਫਿਲਮ ਅੰਗੂਰ 'ਤੇ ਆਧਾਰਿਤ ਹੈ।

View this post on Instagram