Advertisment

ਅਦਾਕਾਰਾ ਦੀਪਿਕਾ ਪਾਦੂਕੋਣ ਦਿਨ 'ਚ ਛੇ ਵਾਰ ਖਾਂਦੀ ਹੈ ਖਾਣਾ,ਡਾਈਟ ਚਾਰਟ ਆਇਆ ਸਾਹਮਣੇ

author-image
By Shaminder
New Update
ਅਦਾਕਾਰਾ ਦੀਪਿਕਾ ਪਾਦੂਕੋਣ ਦਿਨ 'ਚ ਛੇ ਵਾਰ ਖਾਂਦੀ ਹੈ ਖਾਣਾ,ਡਾਈਟ ਚਾਰਟ ਆਇਆ ਸਾਹਮਣੇ
Advertisment
ਦੀਪਿਕਾ ਪਾਦੂਕੋਣ ਆਪਣੀ ਸਟਾਈਲਿਸ਼ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ । ਉਹ ਆਪਣੀ ਫਿੱਟਨੈੱਸ 'ਤੇ ਖ਼ਾਸ ਧਿਆਨ ਦਿੰਦੀ ਹੈ । ਇਸ ਦੇ ਨਾਲ ਹੀ ਉਹ ਖਾਣਪੀਣ ਦੀ ਵੀ ਬੇਹੱਦ ਸ਼ੁਕੀਨ ਹੈ । ਦੀਪਿਕਾ ਆਪਣੇ ਆਪ ਨੂੰ ਖੂਬਸੂਰਤ ਅਤੇ ਫਿੱਟ ਰੱਖਣ ਲਈ ਜਿੰਮ 'ਚ ਪਸੀਨਾ ਵਹਾਉਂਦੀ ਹੈ ਇਸ ਦੇ ਨਾਲ ਹੀ ਆਪਣੀ ਡਾਈਟ ਦਾ ਵੀ ਖ਼ਾਸ ਧਿਆਨ ਰੱਖਦੀ ਹੈ । deepika padukone के लिए इमेज परिणाम ਮੀਡੀਆ ਰਿਪੋਰਟਸ ਮੁਤਾਬਿਕ ਦੀਪਿਕਾ ਫੂਡ ਲਵਰ ਹੈ ਅਤੇ ਖਾਣਾ ਉਨ੍ਹਾਂ ਨੂੰ ਬੇਹੱਦ ਪਸੰਦ ਹੈ ਪਰ ਫੂਡੀ ਹੋਣ ਦੇ ਨਾਲ-ਨਾਲ ਆਪਣੀ ਦਿੱਖ ਨੂੰ ਸਹੀ ਰੱਖਣ ਦਾ ਉਹ ਪੂਰਾ ਖ਼ਿਆਲ ਰੱਖਦੀ ਹੈ । ਦੀਪਿਕਾ ਦਿਨ ਦੀ ਸ਼ੁਰੂਆਤ ਇੱਕ ਗਿਲਾਸ ਕੋਸੇ ਪਾਣੀ ਦੇ ਨਾਲ ਕਰਦੀ ਹੈ ਜਿਸ 'ਚ ਉਹ ਨਿੰਬੂ ਅਤੇ ਸ਼ਹਿਦ ਦਾ ਇੱਕ ਚੱਮਚ ਪਾ ਕੇ ਪੀਂਦੀ ਹੈ । deepika padukone के लिए इमेज परिणाम ਬ੍ਰੇਕਫਾਸਟ ਦੀ ਗੱਲ ਕਰੀਏ ਤਾਂ ਉਹ ਬ੍ਰੇਕਫਾਸਟ 'ਚ ਦੋ ਆਂਡੇ,ਦੋ ਬਦਾਮ,ਇੱਕ ਕੱਪ ਲੋ ਫੈਟ ਦੁੱਧ,ਦੋ ਇਡਲੀ,ਦੋ ਪਲੇਨ ਡੋਸਾ ਜਾਂ ਫਿਰ ਉਪਮਾ ਲੈਂਦੇ ਹਨ।ਦੁਪਹਿਰ ਦੇ ਖਾਣੇ 'ਚ ਉਹ ਫਲ ਲੈਂਦੇ ਨੇ ਅਤੇ ਲੰਚ 'ਚ ਉਹ ਘਰ ਦਾ ਬਣਿਆ ਖਾਣਾ ਦਾਲ ਰੋਟੀ,ਸਬਜ਼ੀ ਸਲਾਦ ਅਤੇ ਦਹੀ ਲੈਂਦੇ ਹਨ । ਸ਼ਾਮ ਨੂੰ ਸਨੈਕਸ 'ਚ ਦੀਪਿਕਾ ਫਿਲਟਰ ਕੌਫੀ,ਨਟਸ ਫਰੂਟਸ ਖਾਂਦੀ ਹੈ । deepika padukone के लिए इमेज परिणाम ਇਸ ਦੇ ਨਾਲ ਹੀ ਖੁਦ ਨੂੰ ਤਰੋਤਾਜ਼ਾ ਰੱਖਣ ਲਈ ਉਹ ਨਾਰੀਅਲ ਪਾਣੀ ਜਾਂ ਫਿਰ ਫਰੂਟ ਜੂਸ ਲੈਂੇਦੇ ਹਨ । ਇਸ ਤੋਂ ਇਲਾਵਾ ਡੇਜ਼ਰਟ 'ਚ ਉਨ੍ਹਾਂ ਨੂੰ ਡਾਰਕ ਚਾਕਲੇਟ ਬੇਹੱਦ ਪਸੰਦ ਹੈ । ਇਸ ਤਰ੍ਹਾਂ ਉੁਹ ਆਪਣੇ ਕਿਰਦਾਰਾਂ ਮੁਤਾਬਕ ਆਪਣੇ ਡਾਈਟ ਚਾਰਟ 'ਚ ਬਦਲਾਅ ਕਰਦੇ ਰਹਿੰਦੇ ਨੇ ਪਰ ਦਿਨ 'ਚ ਛੇ ਵਾਰ ਉਹ ਛੋਟੇ ਛੋਟੇ ਮੀਲ ਲੈਂਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment