ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਇਸ ਗਾਇਕ ਨਾਲ ਪੰਜਾਬੀ ਗੀਤਾਂ 'ਤੇ ਕੀਤਾ ਡਾਂਸ

written by Shaminder | October 08, 2019

ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਫ਼ਿਲਮ 83 ਦੀ ਰੈਪ ਅੱਪ ਪਾਰਟੀ 'ਚ ਫੁਲ ਮਸਤੀ ਦੇ ਮੂਡ 'ਚ ਨਜ਼ਰ ਆਏ । ਇਸ ਪਾਰਟੀ 'ਚ ਇਸ ਜੋੜੀ ਨੇ ਪੰਜਾਬੀ ਗੀਤ ਤੇ ਖੂਬ ਡਾਂਸ ਕੀਤਾ । ਇਸ ਮੌਕੇ ਪੰਜਾਬੀ ਗਾਇਕ ਹਾਰਡੀ ਸੰਧੂ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ । ਇਸ ਦੌਰਾਨ ਇਹ ਜੋੜੀ ਕਾਫੀ ਕੂਲ ਅੰਦਾਜ਼ 'ਚ ਨਜ਼ਰ ਆਈ ।

ਹੋਰ ਵੇਖੋ:ਰਣਵੀਰ ਸਿੰਘ ਦੀ ਫ਼ਿਲਮ 83 ਦੇ ਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ,ਸਾਊਥਹਾਲ ‘ਚ ਹੋਈ ਸ਼ੂਟਿੰਗ

https://www.instagram.com/p/B3WbPNGDHNG/

ਦੱਸ ਦਈਏ ਕਿ ਫ਼ਿਲਮ 83 ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਸ ਫ਼ਿਲਮ 'ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ । ਉੱਥੇ ਹੀ ਪਤਨੀ ਦੀਪਿਕਾ ਫ਼ਿਲਮ 'ਚ ਵੀ ਉਨ੍ਹਾਂ ਦੀ ਪਤਨੀ ਦਾ ਹੀ ਰੋਲ ਨਿਭਾਉਣਗੇ। ਇਸ ਫ਼ਿਲਮ ਲਈ ਰਣਵੀਰ ਸਿੰਘ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਕਪਿਲ ਦੇਵ ਦਾ ਰੋਲ ਨਿਭਾਉਣ ਲਈ ਉਨ੍ਹਾਂ ਨੇ ਕੁਝ ਸਮਾਂ ਕਪਿਲ ਦੇਵ ਦੇ ਨਾਲ ਵੀ ਗੁਜ਼ਾਰਿਆ ਹੈ ਤਾਂ ਕਿ ਉਨ੍ਹਾਂ ਦੇ ਕਿਰਦਾਰ 'ਚ ਖੁਦ ਨੂੰ ਉਹ ਢਾਲ ਸਕਣ ।

https://www.instagram.com/p/B3VT2azD-EH/

ਦੱਸ ਦਈਏ ਰਣਵੀਰ ਸਿੰਘ ਜੋ ਕਿ ਫ਼ਿਲਮ 83  ‘ਚ ਕਪਿਲ ਦੇਵ ਦਾ ਰੋਲ ਨਿਭਾਉਣਗੇ।

https://www.instagram.com/p/B3VC84QDzJA/

ਐਮੀ ਵਿਰਕ ਜੋ ਕਿ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਤੇ ਹਾਰਡੀ ਸੰਧੂ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਨਿਭਾਉਦੇ ਹੋਏ ਨਜ਼ਰ ਆਉਣਗੇ। ਬਾਲੀਵੁੱਡ ਮਸ਼ਹੂਰ ਨਿਰਦੇਸ਼ਕ ਕਬੀਰ ਖ਼ਾਨ ਦੀ ਇਹ ਫ਼ਿਲਮ ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

0 Comments
0

You may also like