
ਦੀਪਿਕਾ ਪਾਦੂਕੋਣ Deepika Padukone ਆਪਣੀ ਆਉਣ ਵਾਲੀ ਫਿਲਮ ਗਹਿਰਾਈਆਂ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਬੀਤੀ ਰਾਤ ਮੁੰਬਈ 'ਚ ਇਸ ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਸਕ੍ਰੀਨਿੰਗ ਤੋਂ ਬਾਅਦ, ਅਦਾਕਾਰਾ ਨੇ ਫ਼ਿਲਮ ਦੀ ਬਾਕੀ ਸਟਾਰ ਕਾਸਟ ਨਾਲ ਇੱਕ ਮਜ਼ਾਕੀਆ ਵੀਡੀਓ ਬਣਾਇਆ। ਵੀਡੀਓ 'ਚ ਦੀਪਿਕਾ ਪਾਦੁਕੋਣ ਦੇ ਨਾਲ ਸਿਧਾਂਤ ਚਤੁਰਵੇਦੀ,ਅਨੰਨਿਆ ਪਾਂਡੇ ਅਤੇ ਧੀਰਿਆ ਨਜ਼ਰ ਆ ਰਹੇ ਹਨ।

ਦੀਪਿਕਾ ਪਾਦੁਕੋਣ ਨੇ ਖੁਦ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ 'ਗਹਿਰਾਈਆਂ ' ਦੀ ਸਕ੍ਰੀਨਿੰਗ ਤੋਂ ਬਾਅਦ ਸ਼ੂਟ ਕੀਤਾ ਗਿਆ ਹੈ ਅਤੇ ਇਸ 'ਚ ਦੀਪਿਕਾ ਦੇ ਨਾਲ ਪੂਰੀ ਸਟਾਰ ਕਾਸਟ ਫਿਲਮ ਦੇ ਨਵੇਂ ਗੀਤ 'ਬੇਕਾਬੂ' ਨੂੰ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਦੀਪਿਕਾ ਪਾਦੂਕੋਣ ਨੇ ਲਿਖਿਆ, 'ਇਸ ਤਰ੍ਹਾਂ ਅਸੀਂ ਸ਼ੂਟਿੰਗ ਸ਼ੁਰੂ ਕਰਦੇ ਹਾਂ।'
ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਦੀਪਿਕਾ ਪਾਦੁਕੋਣ ਦੀ ਇਕ ਹੋਰ ਵੀਡੀਓ ਨੂੰ ਪ੍ਰਸ਼ੰਸਕ ਵਾਰ-ਵਾਰ ਦੇਖ ਰਹੇ ਹਨ, ਜਿਸ ਨੂੰ ਰਣਵੀਰ ਸਿੰਘ ਨੇ ਸ਼ੇਅਰ ਕੀਤਾ ਹੈ। ' ਗਹਿਰਾਈਆਂ ' ਦੀ ਰਿਲੀਜ਼ ਤੋਂ ਪਹਿਲਾਂ ਇਹ ਦੋਵੇਂ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ 'ਚ ਉਹ ਆਪਣੀ ਪਤੀ ਰਣਵੀਰ ਸਿੰਘ ਦੇ ਨਾਲ ਕਾਰ ਚ ਬੇਕਾਬੂ ਗੀਤ ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਦੇਖੋ ਵੀਡੀਓ ਕੱਠਪੁਤਲੀ ਵੀ ਕਰ ਰਹੀ ਹੈ ਪੁਸ਼ਪਾ ਦਾ ‘ਸ਼੍ਰੀਵੱਲੀ’ ਵਾਲਾ ਸਟੈੱਪ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਹ ਵੀਡੀਓ
ਦੀਪਿਕਾ ਪਾਦੁਕੋਣ ਦੇ ਪ੍ਰਸ਼ੰਸਕ ਫਿਲਮ ' ਗਹਿਰਾਈਆਂ ' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਸ਼ਕੁਨ ਬੱਤਰਾ ਨੇ ਕੀਤਾ ਹੈ। ਫਿਲਮ 'ਚ ਦੀਪਿਕਾ ਪਾਦੂਕੋਣ ਅਤੇ ਅਨੰਨਿਆ ਪਾਂਡੇ ਚਚੇਰੇ ਭੈਣਾਂ ਦੀ ਭੂਮਿਕਾ ਨਿਭਾਅ ਰਹੀਆਂ ਹਨ, ਜਿਨ੍ਹਾਂ ਦੀ ਲਵ ਲਾਈਫ ਇਕ-ਦੂਜੇ ਕਾਰਨ ਉਲਝ ਜਾਂਦੀ ਹੈ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਗਹਿਰਾਈਆਂ ਫ਼ਿਲਮ 11 ਫਰਵਰੀ 2022 ਨੂੰ ਓਟੀਟੀ ਪਲੇਟਫਾਰਮ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।
View this post on Instagram
View this post on Instagram