ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਨੇ ਅੰਬਾਨੀ ਪਰਿਵਾਰ ਨਾਲ ਕੀਤਾ ਗਣਪਤੀ ਵਿਸਰਜਨ, ਲੋਕਾਂ ਦੀ ਉਮੜੀ ਭੀੜ

written by Lajwinder kaur | September 02, 2022

Deepika Padukone and Ranveer Singh attended the Ganesh visarjan: ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਮਹਾਰਾਸ਼ਟਰ ਵਿੱਚ ਮਨਾਇਆ ਜਾਂਦਾ ਹੈ ਅਤੇ ਲੋਕ ਦੋ ਸਾਲਾਂ ਤੱਕ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਲੜਨ ਤੋਂ ਬਾਅਦ ਗਣਪਤੀ ਦਾ ਤਿਉਹਾਰ ਪੂਰੀ ਖੁਸ਼ੀ ਅਤੇ ਢੋਲ ਵਜਾ ਕੇ ਮਨਾ ਰਹੇ ਹਨ। ਬਾਲੀਵੁੱਡ ਸਿਤਾਰੇ ਬਹੁਤ ਹੀ ਗਰਮਜੋਸ਼ੀ ਅਤੇ ਸ਼ਰਧਾ ਦੇ ਨਾਲ ਗਣਪਤੀ ਬੱਪਾ ਨੂੰ ਆਪਣੇ ਘਰ ਲੈ ਕੇ ਆਏ ਹਨ।

ਅੰਬਾਨੀ ਪਰਿਵਾਰ ਨੇ ਵੀ 31 ਅਗਸਤ ਨੂੰ ਐਂਟੀਲਾ ਵਿਖੇ ਬੱਪਾ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਡੇਢ ਦਿਨ ਬਾਅਦ ਢੋਲ-ਢਮਕੇ ਨਾਲ ਬੱਪਾ ਨੂੰ ਵਿਦਾਈ ਦਿੱਤੀ। ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵੀ ਅੰਬਾਨੀ ਪਰਿਵਾਰ ਦੇ ਗਣਪਤੀ ਵਿਸਰਜਨ 'ਚ ਸ਼ਾਮਲ ਹੋਣ ਪਹੁੰਚੇ ਅਤੇ ਇਸ ਦੌਰਾਨ ਇੱਕ ਵਾਰ ਫਿਰ ਰਣਵੀਰ ਸਿੰਘ ਦੀ ਜ਼ਬਰਦਸਤ ਐਨਰਜੀ ਦੇਖਣ ਨੂੰ ਮਿਲੀ। ਸੋਸ਼ਲ ਮੀਡੀਆ ਉੱਤੇ ਰਣਵੀਰ ਦੇ ਕਈ ਵੀਡੀਓਜ਼ ਖੂਬ ਵਾਇਰਲ ਹੋ ਰਹੇ ਹਨ।

ਹੋਰ ਪੜ੍ਹੋ : ਮਸ਼ਹੂਰ ਅਦਾਕਾਰਾ ਨੇ ਧੂਮ-ਧਾਮ ਨਾਲ ਕੀਤਾ ਵਿਆਹ, ਖੁਸ਼ ਹੋਣ ਦੀ ਬਜਾਏ ਇਸ ਜੋੜੀ ਨੂੰ ਦੇਖ ਫੈਨਜ਼ ਹੋਏ ਨਿਰਾਸ਼

deepika and ranveer singh ganesh image source instagram

ਗਣਪਤੀ ਵਿਸਰਜਨ ਤੋਂ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਰਣਵੀਰ ਅਤੇ ਦੀਪਿਕਾ ਅੰਬਾਨੀ ਪਰਿਵਾਰ ਨਾਲ ਟਰੱਕ 'ਚ ਬੈਠ ਕੇ ਗਣਪਤੀ ਬੱਪਾ ਨਾਲ ਬੀਚ 'ਤੇ ਉਨ੍ਹਾਂ ਨੂੰ ਵਿਦਾਈ ਦਿੰਦੇ ਹੋਏ ਨਜ਼ਰ ਆਏ। ਇਕ ਪਾਸੇ ਜਿੱਥੇ ਦੀਪਿਕਾ ਪਾਦੁਕੋਣ ਸੂਟ ‘ਚ ਨਜ਼ਰ ਆਈ, ਉੱਥੇ ਹੀ ਰਣਵੀਰ ਸਿੰਘ ਕੁੜਤੇ-ਪਜਾਮੇ ‘ਚ ਨਜ਼ਰ ਆਏ।

ranveer energy at ganpati visarjan image source instagram

ਵੀਡੀਓ 'ਚ ਜਿੱਥੇ ਦੀਪਿਕਾ ਪਾਦੁਕੋਣ ਕਾਫੀ ਸ਼ਾਂਤ ਬੈਠੀ ਹੈ ਅਤੇ ਪੂਰਾ ਪੂਰੇ ਸਮੇਂ ਰਣਵੀਰ ਸਿੰਘ ਖੂਬ ਮਸਤੀ ਕਰਦੇ ਨਜ਼ਰ ਆਏ। ਰਣਵੀਰ  ਦੀ ਐਨਰਜੀ ਹਰ ਕਿਸੇ ਨੂੰ ਝੂਮਣ ਲਈ ਉਤਸ਼ਾਹਿਤ ਕਰ ਰਹੀ ਸੀ।

ranveer singh image image source instagram

ਗਣਪਤੀ ਬੱਪਾ ਨੂੰ ਵਿਦਾਈ ਦਿੰਦੇ ਹੋਏ ਰਣਵੀਰ ਸਿੰਘ ਪੂਰੀ ਊਰਜਾ 'ਚ ਨਜ਼ਰ ਆਏ। ਟਰੱਕ 'ਚ ਬੈਠਣ ਤੋਂ ਬਾਅਦ ਚਾਰੇ ਪਾਸੇ ਢੋਲ ਦੀ ਆਵਾਜ਼ ਸੁਣਕੇ ਰਣਵੀਰ ਖੁਦ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਨੇ ਖੜ੍ਹੇ ਹੋ ਕੇ ਖੂਬ ਡਾਂਸ ਕੀਤਾ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੂੰ ਦੇਖਣ ਲਈ ਸੜਕ 'ਤੇ ਵੀ ਭੀੜ ਇਕੱਠੀ ਹੋ ਗਈ।

ਦੀਪਿਕਾ ਅਤੇ ਰਣਵੀਰ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਜਿੱਥੇ ਦੀਪਿਕਾ ਸ਼ਾਹਰੁਖ ਖਾਨ ਨਾਲ ਪਠਾਨ, ਜਵਾਨ ਵਿੱਚ ਇੱਕ ਵਾਰ ਫਿਰ ਸਕ੍ਰੀਨ ਸਪੇਸ ਸ਼ੇਅਰ ਕਰੇਗੀ । ਰਣਵੀਰ ਸਿੰਘ ਸਿੰਬਾ ਤੋਂ ਬਾਅਦ ਹੁਣ ਰੋਹਿਤ ਸ਼ੈਟੀ ਦੀ ਸਰਕਸ ਵਿੱਚ ਨਜ਼ਰ ਆਉਣਗੇ।

 

You may also like