ਦੀਪਿਕਾ ਪਾਦੁਕੋਣ ਨੇ ਜਿੰਮ ਕਰਦੇ ਹੋਏ ਕੀਤਾ ਪੰਜਾਬੀ ਗਾਇਕ ਦੇ ਗੀਤ ‘ਤੇ ਡਾਂਸ’, ਵਾਇਰਲ ਹੋਈ ਵੀਡੀਓ

written by Lajwinder kaur | March 04, 2020

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ  ਜੋ ਆਪਣੇ ਲੁੱਕ ਤੇ ਫ਼ਿਲਮਾਂ ਦੇ ਕਰਕੇ ਸੋਸ਼ਲ ਮੀਡੀਆ  ਉੱਤੇ ਛਾਏ ਰਹਿੰਦੇ ਨੇ । ਦੀਪਿਕਾ ਪਾਦੁਕੋਣ ਜੋ ਫਿੱਟਨੈੱਸ ਫਰੀਕਰ ਵੀ ਨੇ ਜਿਸਦੇ ਚੱਲਦੇ ਉਨ੍ਹਾਂ ਦੀ ਫਿੱਟਨੈੱਸ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਵੀ ਕੀਤੀਆਂ ਜਾਂਦੀਆਂ ਨੇ । ਜਿਸਦੇ ਚੱਲਦੇ ਉਨ੍ਹਾਂ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਉਹ ਰੱਸੀ ਦੇ ਨਾਲ ਐਕਸਰਸਾਇਜ਼ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਦੇਖ ਸਕਦੇ ਹੋ, ਜਦੋਂ ਜਿੰਮ ‘ਚ ਯੋ ਯੋ ਹਨੀ ਸਿੰਘ ਦਾ ‘ਲੂੰਗੀ ਡਾਂਸ’ ਵਾਲਾ ਗੀਤ ਵੱਜਦਾ ਹੈ ਤੇ ਦੀਪਿਕਾ ਰੱਸੀ ਵਾਲੀ ਐਕਸਰਸਾਈਜ਼ ਛੱਡ ਕੇ ਲੂੰਗੀ ਡਾਂਸ ਉੱਤੇ ਨੱਚਣ ਲੱਗ ਜਾਂਦੀ ਹੈ ।

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਬਣਾਇਆ ਕਰਨ ਔਜਲਾ ਦੇ ਗੀਤ ‘ਤੇ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ ਇਹ ਵੀਡੀਓ ਉਨ੍ਹਾਂ ਦੀ ਫਿਟਨੈੱਸ ਕੋਚ ਯਾਸਮੀਨ ਕਰਾਚੀਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਨੂੰ ਚਾਰ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ।
ਜੇ ਗੱਲ ਕਰੀਏ ਦੀਪਿਕਾ ਪਾਦੁਕੋਣ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਲਾਈਫ਼ ਪਾਟਨਰ ਰਣਵੀਰ ਸਿੰਘ ਦੇ ਨਾਲ ਆਉਣ ਵਾਲੀ ਫ਼ਿਲਮ ‘83 ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਰਣਵੀਰ ਸਿੰਘ ਜੋ ਕਿ ਕਪਿਲ ਦੇਵ ਦੀ ਭੂਮਿਕਾ ‘ਚ ਨਜ਼ਰ ਆਉਣਗੇ ਤੇ ਦੀਪਿਕਾ ਭਾਰਤੀ ਸਾਬਕਾ ਕ੍ਰਿਕੇਟਰ ਕਪਿਲ ਦੇਵ ਦੀ ਪਤਨੀ ਰੂਮੀ ਦੇਵ ਦੀ ਭੂਮਿਕਾ 'ਚ ਨਜ਼ਰ ਆਵੇਗੀ । ਇਸ ਫ਼ਿਲਮ ‘ਚ ਐਮੀ ਵਿਰਕ ਤੇ ਹਾਰਡੀ ਸੰਧੂ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ ।

0 Comments
0

You may also like