ਦੀਪਿਕਾ ਪਾਦੁਕੋਣ ਨੇ ਪੰਜਾਬੀ ਅੰਦਾਜ਼ ’ਚ ਪ੍ਰਸ਼ੰਸਕਾਂ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ, ਪੰਜਾਬੀ ਗਾਣੇ ’ਤੇ ਪਾਇਆ ਭੰਗੜਾ

written by Rupinder Kaler | January 01, 2020

ਦੀਪਿਕਾ ਪਾਦੁਕੋਣ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਛਪਾਕ’ ਦੀ ਪ੍ਰਮੋਸ਼ਨ ਵਿੱਚ ਲੱਗੀ ਹੋਈ ਹੈ । ਇਸ ਫ਼ਿਲਮ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਵੀ ਹੈ, ਪਰ ਇਸ ਸਭ ਦੇ ਚਲਦੇ ਦੀਪਿਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਪੰਜਾਬੀ ਸਟਾਈਲ ਵਿੱਚ ਦਿੱਤੀ ਹੈ । ਉਹਨਾਂ ਨੇ ਆਪਣੇ ਇੰਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਕੋ ਸਟਾਰ ਵਿਕ੍ਰਾਂਤ ਮੈਸੀ ਨਾਲ ਪੰਜਾਬੀ ਟ੍ਰੈਕ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । https://www.instagram.com/p/B6kTghNgnQ5/ ਕਲਿੱਪ ਸ਼ੇਅਰ ਕਰ ਦੀਪਿਕਾ ਨੇ ਲਿਖਿਆ ਹੈ “ਨਵੇਂ ਸਾਲ ਦਾ ਸਵਾਗਤ (ਵਿਦ ਮਾਈ ਪਾਟਨਰ ਇੰਨ ਕ੍ਰਾਈਮ).. ਹੈਸ਼ ਟੈਗ ਛਪਾਕ 10 ਜਨਵਰੀ ਨੂੰ” । ਦੱਸ ਦਈਏ ਕਿ ਦੀਪਿਕਾ ਤੇ ਵਿਕ੍ਰਾਂਤ ਦੀ ਫ਼ਿਲਮ ‘ਛਪਾਕ’ ਇਸੇ ਸਾਲ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। https://www.instagram.com/p/B6sgd9fgure/ ਇਸ ‘ਚ ਉਹ ਐਸਿਡ ਅਟੈਕ ਦੀ ਪੀੜਤਾ ਲਕਸ਼ਮੀ ਦਾ ਕਿਰਦਾਰ ਨਿਭਾਅ ਰਹੀ ਹੈ । ਇਸ ਤੋਂ ਪਹਿਲਾਂ ਦੀਪਿਕਾ 25 ਜਨਵਰੀ 2018 ‘ਚ ਫ਼ਿਲਮ ‘ਪਦਮਾਵਤ’ ‘ਚ ਨਜ਼ਰ ਆਈ ਸੀ। https://www.instagram.com/p/B6vFF7KjFQ3/

0 Comments
0

You may also like