Cannes 2022 ਦੇ ਰੈੱਡ ਕਾਰਪੇਟ 'ਤੇ ਦੀਪਿਕਾ ਪਾਦੁਕੋਣ ਨੇ ਸਾੜ੍ਹੀ ਪਾ ਕੇ ਭਾਰਤੀ ਸੱਭਿਆਚਾਰ ਦਾ ਕੀਤਾ ਪ੍ਰਦਰਸ਼ਨ

written by Lajwinder kaur | May 18, 2022

Cannes 2022: ਕਾਨਸ 'ਚ ਇੱਕ ਵਾਰ ਫਿਰ ਤੋਂ ਦੀਪਿਕਾ ਪਾਦੁਕੋਣ ਆਪਣੀ ਲੁੱਕ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ। ਕਾਨਸ ਫਿਲਮ ਫੈਸਟੀਵਲ ਦਾ ਆਯੋਜਨ 17 ਮਈ ਤੋਂ ਹੋ ਗਿਆ ਹੈ। ਪਹਿਲੇ ਹੀ ਦਿਨ Deepika Padukone ਨੇ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਇੱਥੇ ਧਮਾਲ ਮਚਾ ਦਿੱਤੀ ਹੈ। 75th Cannes Film Festival ਦੇ ਪਹਿਲੇ ਦਿਨ ਤੋਂ ਹੀ ਦੀਪਿਕਾ ਪਾਦੁਕੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

inside image of deepika padukone cannes 2022

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਬੇਟੀ ਸਮੀਸ਼ਾ ਨੇ ਕਿਊਟ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਪਿਆਰ ਨਾਲ ਫੋਟੋਗ੍ਰਾਫਰਾਂ ਨੂੰ ਕਿਹਾ ਬਾਏ-ਬਾਏ

ਇਸ ਸਾਲ ਦੀਪਿਕਾ ਕਾਨਸ ਫ਼ਿਲਮ ਫੈਸਟੀਵਲ ਦੀ ਜਿਊਰੀ ਦਾ ਹਿੱਸਾ ਹੈ ਅਤੇ ਉਹ ਲਗਾਤਾਰ ਰੈੱਡ ਕਾਰਪੇਟ 'ਤੇ ਚਮਕਦੀ ਰਹੀ ਹੈ। ਕੁਝ ਘੰਟੇ ਪਹਿਲਾਂ ਹੀ ਦੀਪਿਕਾ ਪਾਦੁਕੋਣ ਨੇ ਕਾਨਸ ਫ਼ਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਸ਼ਾਨਦਾਰ ਐਂਟਰੀ ਕੀਤੀ ਸੀ। ਇਹ ਤਸਵੀਰਾਂ Festival de Cannes ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਗਈਆਂ ਹਨ।

inside image of deepika padukone image

ਦੀਪਿਕਾ ਪਾਦੁਕੋਣ ਸਬਿਆਸਾਚੀ ਦੁਆਰਾ ਡਿਜ਼ਾਇਨ ਕੀਤੀ ਕਾਲੀ ਅਤੇ ਸੁਨਹਿਰੀ ਸਾੜ੍ਹੀ ਵਿੱਚ ਕਮਾਲ ਦੀ ਲੱਗ ਰਹੀ ਹੈ। ਅਦਾਕਾਰਾ ਨੇ ਆਪਣੇ ਲੁੱਕ 'ਚ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀ ਝਲਕ ਉਸ ਨੇ ਸੋਸ਼ਲ ਮੀਡੀਆ 'ਤੇ ਦਿਖਾਈ ਹੈ। ਸਾਹਮਣੇ ਆਈਆਂ ਸਾਰੀਆਂ ਤਸਵੀਰਾਂ 'ਚ ਦੀਪਿਕਾ ਪਾਦੁਕੋਣ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ ਪਾਦੁਕੋਣ ਨੇ ਕੈਪਸ਼ਨ 'ਚ ਲਿਖਿਆ, 'ਸਬਿਆਸਾਚੀ ਨੇ ਕਿਹਾ ਹੈ ਕਿ ਸਾੜ੍ਹੀ ਇੱਕ ਅਜਿਹੀ ਕਹਾਣੀ ਹੈ, ਜਿਸ ਨੂੰ ਮੈਂ ਕਦੇ ਵੀ ਦੱਸਣ ਤੋਂ ਨਹੀਂ ਰੋਕਾਂਗੀ…ਅਸੀਂ ਸੰਸਾਰ ਵਿੱਚ ਜਿੱਥੇ ਵੀ ਹਾਂ, ਇਹ ਹਰ ਥਾਂ ਹੈ…and I couldn’t agree more!’

inside imge of deepika

ਕਾਨਸ ਫ਼ਿਲਮ ਫੈਸਟੀਵਲ ਤੋਂ ਦੀਪਿਕਾ ਪਾਦੁਕੋਣ ਦੇ ਨਵੇਂ ਲੁੱਕ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਲੋਕ ਇਸ ਬਾਰੇ ਸੋਸ਼ਲ ਮੀਡੀਆ 'ਤੇ ਲਗਾਤਾਰ ਲਿਖ ਰਹੇ ਹਨ। ਦੀਪਿਕਾ ਦਾ ਨਵਾਂ ਲੁੱਕ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਜਲਦ ਹੀ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਨਵੀਂ ਫਿਲਮ ਪਠਾਨ 'ਚ ਨਜ਼ਰ ਆਉਣ ਵਾਲੀ ਹੈ।

ਹੋਰ ਪੜ੍ਹੋ : ਇੱਕ ਹੋਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ, ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਫ਼ਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ ਤੇ ਬਿੰਨੂ ਢਿੱਲੋਂ

 

 

View this post on Instagram

 

A post shared by Deepika Padukone (@deepikapadukone)

You may also like