ਪੰਜਾਬੀ ਸੂਟ 'ਚ ਨਜ਼ਰ ਆਈ ਦੀਪਿਕਾ ਪਾਦੁਕੋਣ, ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ ਤਸਵੀਰਾਂ

Written by  Lajwinder kaur   |  November 27th 2019 04:24 PM  |  Updated: November 27th 2019 04:38 PM

ਪੰਜਾਬੀ ਸੂਟ 'ਚ ਨਜ਼ਰ ਆਈ ਦੀਪਿਕਾ ਪਾਦੁਕੋਣ, ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ ਤਸਵੀਰਾਂ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮੁੰਬਈ ਏਅਰਪੋਟਰ ਉੱਤੇ ਸਪਾਟ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਹੋਰ ਵੇਖੋ:ਰਣਵੀਰ ਸਿੰਘ ਵੱਲੋਂ ਸਾਂਝੀ ਕੀਤੀ ਦੀਪਿਕਾ ਪਾਦੁਕੋਣ ਦੀ Baby Version ਵਾਲੀ ਤਸਵੀਰ ਆ ਰਹੀ ਹੈ ਸਭ ਨੂੰ ਖੂਬ ਪਸੰਦ

ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਉਹ ਗੁਲਾਬੀ ਰੰਗ ਦੇ ਪੰਜਾਬੀ ਪਲਾਜੋ ਸੂਟ  ‘ਚ ਨਜ਼ਰ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਨਾਲ ਹੀ ਪੈਰਾਂ ‘ਚ ਪੰਜਾਬੀ ਜੁੱਤੀ ਪਾਈ ਹੋਈ ਹੈ ਤੇ ਨਾਲ ਹੀ ਮਹਿੰਗਾ ਜਿਹਾ ਪਰਸ ਲਿਆ ਹੋਇਆ ਹੈ।

ਜੇ ਗੱਲ ਕਰੀਏ ਦੀਪਿਕਾ ਪਾਦੁਕੋਣ ਦੇ ਵਰਕ ਫਰੰਟ ਦੀ ਤਾਂ ਉਹ ਫ਼ਿਲਮ ਛਪਾਕ ਅਤੇ ਕਬੀਰ ਖ਼ਾਨ ਦੀ ’83 ‘ਚ ਨਜ਼ਰ ਆਉਣਗੇ। ਵਿਆਹ ਤੋਂ ਬਾਅਦ ਪਹਿਲੀ ਵਾਰ ਜਿਥੇ ਇਹ ਰੀਅਲ ਲਾਈਫ ਪਾਟਨਰ ਫ਼ਿਲਮ 83 ‘ਚ ਪਤੀ-ਪਤਨੀ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network