ਮਾਮੂਲੀ ਜਿਹੇ ਪਾਸਪੋਰਟ ਹੋਲਡਰ 'ਤੇ ਏਨੇਂ ਪੈਸੇ ਖਰਚੇ ਦੀਪਿਕਾ ਪਾਦੁਕੋਣ ਨੇ, ਤੁਹਾਡੇ ਅੰਦਾਜ਼ੇ ਤੋਂ ਬਾਹਰ ਹੈ ਕੀਮਤ  

Written by  Rupinder Kaler   |  May 17th 2019 12:25 PM  |  Updated: May 17th 2019 12:25 PM

ਮਾਮੂਲੀ ਜਿਹੇ ਪਾਸਪੋਰਟ ਹੋਲਡਰ 'ਤੇ ਏਨੇਂ ਪੈਸੇ ਖਰਚੇ ਦੀਪਿਕਾ ਪਾਦੁਕੋਣ ਨੇ, ਤੁਹਾਡੇ ਅੰਦਾਜ਼ੇ ਤੋਂ ਬਾਹਰ ਹੈ ਕੀਮਤ  

ਦੀਪਿਕਾ ਪਾਦੁਕੋਣ ੪੨ਵੇਂ ਕਾਂਸ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ । ਇਸ ਸਭ ਦੇ ਚਲਦੇ ਉਸ ਨੇ ਆਪਣੇ ਬੋਡਿੰਗ ਪਾਸ ਦੀ ਤਸਵੀਰ ਸ਼ੇਅਰ ਕੀਤੀ ਹੈ । ਪਰ ਇਸ ਤਸਵੀਰ ਵਿੱਚ ਸਭ ਤੋਂ ਖ਼ਾਸ ਗੱਲ ਉਸ ਦੇ ਪਾਸਪੋਰਟ ਹੋਲਡਰ ਦੀ ਹੈ, ਜਿਸ ਦੀ ਕੀਮਤ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ ਹੈ । ਦੀਪਿਕਾ ਨੇ ਨੀਲੇ ਰੰਗ ਦੇ ਪਾਸਪੋਰਟ ਹੋਲਡਰ ਦੀ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/Bxh1026AMnj/

ਇਹ ਪਾਸਪੋਰਟ ਹੋਲਡਰ ਦੀ ਕੌਮਾਂਤਰੀ ਬਰਾਂਡ Goyard creation ਟਿਨ ਦਾ ਹੈ । ਦੇਖਣ ਵਿੱਚ ਇਹ ਬਹੁਤ ਹੀ ਖ਼ੂਬਸੂਰਤ ਹੈ । ਪਰ ਜੇਕਰ ਤੁਸੀਂ ਇਸ ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਇਸ ਦੀ ਕੀਮਤ ਜ਼ਰੂਰ ਜਾਣ ਲਵੋ । ਇਸ ਦੀ ਆਨਲਾਈਨ ਕੀਮਤ 755 ਡਾਲਰ ਹੈ, ਜਿਹੜੇ ਕਿ ਭਾਰਤੀ ਕਰੰਸੀ ਵਿੱਚ 52 ਹਜ਼ਾਰ ਰੁਪਏ ਬਣਦੇ ਹਨ ।

https://www.instagram.com/p/Bxg5RupAvmN/

ਦੀਪਿਕਾ ਨੇ ਇਸ ਪਾਸਪੋਰਟ ਹੋਲਡਰ ਦੇ ਨਾਲ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਇਸ ਸਮਾਰੋਹ ਵਿੱਚ ਉਹਨਾਂ ਦਾ ਰੈੱਡ ਕਾਰਪੇਟ ਤੇ ਲੁੱਕ ਹੋਰਾਂ ਤੋਂ  ਕਾਫੀ ਹੱਟ ਕੇ ਹੋਵੇਗੀ । ਦੀਪਿਕਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਏਨੀਂ ਦਿਨੀਂ ਫ਼ਿਲਮ ਛਪਾਕ ਦੀ ਸ਼ੂਟਿੰਗ ਵਿੱਚ ਲੱਗੀ ਹੋਈ ਹੈ ।ਉਹਨਾਂ ਦੀ ਇਹ ਫ਼ਿਲਮ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋਈ ਕੁੜੀ ਲਕਸ਼ਮੀ ਦੇ ਜੀਵਨ ਤੇ ਅਧਾਰਿਤ ਹੈ ।

https://www.instagram.com/p/BxK8S8pgMN0/

https://www.instagram.com/p/BxhhMRUgv6N/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network