ਦੀਪਿਕਾ ਪਾਦੂਕੋਣ ਨੇ ਸ਼੍ਰੀਦੇਵੀ ਬਾਰੇ ਆਖੀ ਅਜਿਹੀ ਗੱਲ ਕਿ ਬੌਨੀ ਕਪੂਰ ਰੋਣ ਲੱਗ ਗਏ
ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਨੂੰ ਕੋਈ ਕਿਸ ਤਰ੍ਹਾਂ ਭੁੱਲ ਸਕਦਾ ਹੈ । ਉਹਨਾਂ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ ਸੀ । ਪਰ ਅਚਾਨਕ ਹੋਈ ਉਹਨਾਂ ਦੀ ਮੌਤ ਨੇ ਹਰ ਇੱਕ ਨੂੰ ਦੁਖੀ ਕਰ ਦਿੱਤਾ ਸੀ, ਖ਼ਾਸ ਕਰਕੇ ਉਹਨਾਂ ਦੇ ਪਰਿਵਾਰ ਨੂੰ । ਉਹਨਾਂ ਦਾ ਪਰਿਵਾਰ ਇਸ ਦੁੱਖ ਤੋਂ ਹਾਲੇ ਤੱਕ ਨਹੀਂ ਉਭਰ ਸਕਿਆ ।
ਹੋਰ ਪੜ੍ਹੋ :-
ਇੱਕ ਵਾਰ ਸ਼੍ਰੀਦੇਵੀ ਦੇ ਪਤੀ ਬੌਨੀ ਕਪੂਰ ਦਾ ਪਿਆਰ ਉਦੋਂ ਦੁੱਖ ਬਣਕੇ ਝਲਕ ਆਇਆ ਜਦੋਂ ਇੱਕ ਪ੍ਰੋਗਰਾਮ ਵਿੱਚ ਸ਼੍ਰੀਦੇਵੀ ਦਾ ਜ਼ਿਕਰ ਹੋਇਆ। ਇਹ ਪ੍ਰੋਗਰਾਮ ਸ਼੍ਰੀਦੇਵੀ ’ਤੇ ਲਿਖੀ ਕਿਤਾਬ ਦੀ ਲਾਂਚਿੰਗ ਨੂੰ ਲੈ ਕੇ ਕਰਵਾਇਆ ਗਿਆ ਸੀ, ਜਿਸ ਵਿੱਚ ਦੀਪਿਕਾ ਪਾਦੂਕੋਣ ਵੀ ਮੌਜੂਦ ਸਨ । ਇਸ ਮੌਕੇ ਤੇ ਬੌਨੀ ਕਪੂਰ ਸ਼੍ਰੀਦੇਵੀ ਨੂੰ ਯਾਦ ਕਰਕੇ ਭਾਵੁਕ ਹੋ ਗਏ ਸਨ ।
ਇਸ ਮੌਕੇ ਦੀਪਿਕਾ ਨੇ ਕਿਹਾ ਸੀ ਕਿ ‘ਜੇਕਰ ਸ਼੍ਰੀਦੇਵੀ ਤੇ ਬੌਨੀ ਕਪੂਰ ਮੇਰੀ ਕਿਸੇ ਪ੍ਰਫਾਰਮੈਂਸ ਦੀ ਤਾਰੀਫ ਕਰ ਦੇਣ ਤਾਂ ਮੈਂ ਸਮਝ ਜਾਂਦੀ ਸੀ ਕਿ ਇਹ ਮੇਰੇ ਲਈ ਇੱਕ ਅਵਾਰਡ ਹੈ । ਸ਼ਾਇਦ ਸਾਊਥ ਇੰਡੀਅਨ ਕਨੈਕਸ਼ਨ ਹੋਣ ਕਰਕੇ ਮੈਂ ਸ਼੍ਰੀਦੇਵੀ ਜੀ ਨਾਲ ਕਾਫੀ ਜੁੜੀ ਹੋਈ ਸੀ ।
ਅਸੀਂ ਇੱਕ ਦੂਜੇ ਨਾਲ ਏਨੇਂ ਜੁੜੇ ਹੋਏ ਸੀ ਕਿ ਘਰ ਦੇ ਸਟਾਫ ਨਾਲ ਜੁੜੇ ਮੁੱਦਿਆਂ ਤੇ ਵੀ ਗੱਲ ਕਰ ਲੈਂਦੇ ਸੀ । ਦੀਪਿਕਾ ਦੀ ਇਹ ਗੱਲ ਸੁਣਕੇ ਬੌਨੀ ਕਪੂਰ ਰੋਣ ਲੱਗੇ ਸੀ । ਮੈਂ ਸ਼੍ਰੀਦੇਵੀ ਨੂੰ ਪਰਸਨਲ ਤੌਰ ਤੇ ਬਹੁਤ ਪਸੰਦ ਕਰਦੀ ਹਾਂ । ਮੇਰੇ ਕਰੀਅਰ ਦੀ ਸ਼ੁਰੂਆਤ ਵਿੱਚ ਬੌਨੀ ਜੀ ਤੇ ਸ਼੍ਰੀਦੇਵੀ ਮੈਮ ਇਸ ਤਰ੍ਹਾਂ ਦੇ ਇਨਸਾਨ ਹਨ, ਜਿਹੜੇ ਮੇਰੇ ਲਈ ਚੈਂਪੀਅਨ ਰਹੇ ਹਨ’ ।