ਦੀਪਿਕਾ ਪਾਦੂਕੋਣ ਕਦੇ ਵੀ ਉਸ ਬੰਦੇ ਨਾਲ ਕੰਮ ਨਹੀਂ ਕਰੇਗੀ, ਜਿਸ 'ਤੇ ਲੱਗੇ ਹੋਣ ਇਹ ਇਲਜ਼ਾਮ 

Written by  Rupinder Kaler   |  August 06th 2019 05:11 PM  |  Updated: August 06th 2019 05:11 PM

ਦੀਪਿਕਾ ਪਾਦੂਕੋਣ ਕਦੇ ਵੀ ਉਸ ਬੰਦੇ ਨਾਲ ਕੰਮ ਨਹੀਂ ਕਰੇਗੀ, ਜਿਸ 'ਤੇ ਲੱਗੇ ਹੋਣ ਇਹ ਇਲਜ਼ਾਮ 

ਦਮਦਾਰ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਅਸਲ ਜ਼ਿੰਦਗੀ ਵਿੱਚ ਵੀ ਦਮਦਾਰ ਹੈ । ਏਨੀਂ ਦਿਨੀਂ ਉਹ ਆਪਣੇ ਇੱਕ ਬਿਆਨ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਉਹਨਾਂ ਨੇ ਕਿਹਾ ਹੈ ਕਿ ਉਹ ਕਿਸੇ ਵੀ ਅਜਿਹੇ ਸਖਸ਼ ਨਾਲ ਫ਼ਿਲਮਾਂ ਵਿੱਚ ਕੰਮ ਨਹੀਂ ਕਰੇਗੀ ਜਿਸ 'ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲੱਗਿਆ ਹੋਵੇ।ਦੀਪਿਕਾ ਨੇ ਇਸ ਦਾ ਐਲਾਨ ਆਪਣੇ ਪ੍ਰਸ਼ੰਸਕਾਂ ਲਈ ਕੀਤਾ ਹੈ ।

https://www.instagram.com/p/B0bGIJOgDAR/

ਦਰਅਸਲ ਕੁਝ ਦਿਨ ਪਹਿਲਾਂ ਦੀਪਿਕਾ ਨੇ ਡਾਇਰੈਕਟਰ ਲਵ ਰੰਜਨ ਦੀ ਇੱਕ ਫ਼ਿਲਮ ਸਾਈਨ ਕੀਤੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਲਵ ਰੰਜਨ ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗ ਚੁੱਕੇ ਹਨ । ਜਿਸ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਸੀ ਕਿ ਦੀਪਿਕਾ ਇਸ ਤਰ੍ਹਾਂ ਦੇ ਬੰਦੇ ਨਾਲ ਕੰਮ ਕਿਵੇਂ ਕਰ ਸਕਦੀ ਹੈ ।

https://www.instagram.com/p/BzFMrP3A5cP/

ਇਸ ਸਭ ਤੋਂ ਬਾਅਦ ਦੀਪਿਕਾ ਨੇ ਇਹ ਬਿਆਨ ਜਾਰੀ ਕੀਤਾ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ ਦੀ ਛੇਤੀ ਹੀ ਫ਼ਿਲਮ ਛਪਾਕ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਉਹ ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ । ਇਸ ਫ਼ਿਲਮ ਨੂੰ ਮੇਘਨਾ ਗੁਲਜ਼ਾਰ ਨੇ ਡਾਇਰੈਕਟ ਕੀਤਾ ਹੈ ।

https://www.instagram.com/p/Bxig5mgAp2E/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network