ਦੀਪਿਕਾ ਪਾਦੁਕੋਣ ਦੇ ਸਕੂਲ ਦਾ ਰਿਪੋਰਟ ਕਾਰਡ ਦੇਖ ਹੋ ਜਾਓਗੇ ਹੈਰਾਨ, ਕਰਦੀ ਸੀ ਅਜਿਹਾ ਕੁਝ,ਦੇਖੋ ਤਸਵੀਰਾਂ

written by Aaseen Khan | October 01, 2019

ਦੀਪਿਕਾ ਪਾਦੁਕੋਣ ਜਿਹੜੇ ਫ਼ਿਲਮਾਂ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਚਪਨ ਦੀ ਬਹੁਤ ਹੀ ਕਮਾਲ ਦੀ ਚੀਜ਼ ਸਾਂਝੀ ਕੀਤੀ ਹੈ। ਜੀ ਹਾਂ ਦੱਸ ਦਈਏ ਉਹਨਾਂ ਆਪਣੇ ਬਚਪਨ ਦੇ ਸਕੂਲ ਦੇ ਰਿਪੋਰਟ ਕਾਰਡ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਸਲ 'ਚ ਉਹਨਾਂ ਆਪਣੇ ਤਿੰਨ ਰਿਪੋਰਟ ਕਾਰਡ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ 'ਚ ਅਧਿਆਪਕ ਵੱਲੋਂ ਦੀਪਿਕਾ ਲਈ ਕੁਝ ਰੋਚਕ ਗੱਲਾਂ ਲਿਖੀਆਂ ਹੋਈਆਂ ਹਨ ਤੇ ਰਣਵੀਰ ਸਿੰਘ ਨੇ ਵੀ ਇਹਨਾਂ ਤਸਵੀਰਾਂ 'ਤੇ ਕਮੈਂਟ ਕੀਤੇ ਹਨ।

 

View this post on Instagram

 

Really!?!??

A post shared by Deepika Padukone (@deepikapadukone) on


ਇਹਨਾਂ ਰਿਪੋਰਟ ਕਾਰਡਾਂ ਨੂੰ ਪੜ੍ਹ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੀਪਿਕਾ ਸਕੂਲ ਸਮੇਂ ਕਿੰਨੀ ਕੁ ਸ਼ਰਾਰਤੀ ਰਹੀ ਹੋਵੇਗੀ। ਇਹਨਾਂ 'ਚ ਲਿਖਿਆ ਹੈ ਦੀਪਿਕਾ ਬਹੁਤ ਗੱਲਾਂ ਕਰਦੀ ਹੈ, ਦੀਪਿਕਾ ਨੂੰ ਨਿਰਦੇਸ਼ਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦੀਪਿਕਾ ਦਿਨ 'ਚ ਸੁਫ਼ਨੇ ਦੇਖਦੀ ਹੈ।

 

View this post on Instagram

 

Hmmmmm...?

A post shared by Deepika Padukone (@deepikapadukone) on


ਰਣਵੀਰ ਸਿੰਘ ਨੇ ਇਹਨਾਂ ਰਿਪੋਰਟ ਕਾਰਡ ਦੀਆਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਲਿਖਿਆ 'ਹਾਂ ਟੀਚਰ ਦੀਪਿਕਾ ਨੂੰ ਨਿਰਦੇਸ਼ਨ ਮੰਨਣ ਦੀ ਜ਼ਰੂਰਤ ਹੈ' ਅਤੇ ਦਿਨ 'ਚ ਸੁਫ਼ਨੇ ਵਾਲੇ ਰਿਪੋਰਟ ਕਾਰਡ 'ਤੇ ਲਿਖਿਆ 'ਮਨ ਬੱਦਲਾਂ 'ਚ ਹੈ।

ਹੋਰ ਵੇਖੋ : ਰੌਲਾ ਰੱਪਾ ਪਾਉਣ ਆ ਰਹੇ ਨੇ 'ਡੈਡੀ ਕੂਲ ਮੁੰਡੇ ਫੂਲ', ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਇਹ ਸ਼ਾਨਦਾਰ ਤਸਵੀਰ

 

View this post on Instagram

 

Oh!??‍♀️

A post shared by Deepika Padukone (@deepikapadukone) on


ਇਹਨਾਂ ਤਸਵੀਰਾਂ ਨੂੰ ਦੇਖ ਦੀਪਿਕਾ ਦੇ ਫੈਨਸ ਕਾਫੀ ਹੈਰਾਨ ਹੋ ਰਹੇ ਹਨ ਅਤੇ ਖੁਸ਼ ਵੀ ਹੋ ਰਹੇ ਹਨ। ਦੱਸ ਦਈਏ ਇਹਨਾਂ ਦਿਨਾਂ 'ਚ ਦੀਪਿਕਾ ਰਣਵੀਰ ਸਿੰਘ ਨਾਲ ਫ਼ਿਲਮ 83 ਦੀ ਸ਼ੂਟਿੰਗ 'ਚ ਹੀ ਰੁੱਝੇ ਹੋਏ ਹਨ ਅਤੇ ਉੱਥੇ ਹੀ ਮੇਗਨਾ ਗੁਲਜ਼ਾਰ ਦੀ ਫ਼ਿਲਮ 'ਛਪਾਕ' ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ।

 

View this post on Instagram

 

? J’adore @dior #dior

A post shared by Deepika Padukone (@deepikapadukone) on

0 Comments
0

You may also like