ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਖੋਹਿਆ ਫੋਟੋਗ੍ਰਾਫਰ ਦਾ ਫੋਨ, ਅੱਗੇ ਕੀ ਹੋਇਆ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Written by  Rupinder Kaler   |  December 23rd 2019 11:18 AM  |  Updated: December 23rd 2019 11:18 AM

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਖੋਹਿਆ ਫੋਟੋਗ੍ਰਾਫਰ ਦਾ ਫੋਨ, ਅੱਗੇ ਕੀ ਹੋਇਆ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਇੱਕ ਵੀਡੀਓ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਕਿਸੇ ਫੋਟੋਗ੍ਰਾਫਰ ਦਾ ਫੋਨ ਦੇਖਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਦੀਪਿਕਾ ਆਪਣੀ ਫ਼ਿਲਮ ਛਪਾਕ ਦੇ ਦੀ ਪ੍ਰਮੋਸ਼ਨ ਲਈ ਮੁੰਬਈ ਵਿੱਚ ਸਪਾਟ ਹੋਈ ਸੀ । ਫੋਟੋਗ੍ਰਾਫਰਾਂ ਵਿੱਚ ਘਿਰੀ ਦੀਪਿਕਾ ਨੂੰ ਅਚਾਨਕ ਇੱਕ ਕੈਮਰਾਮੈਨ ਦੇ ਫੋਨ ਦਾ ਕਵਰ ਏਨਾ ਪਸੰਦ ਆਇਆ ਕਿ ਉਹ ਫੋਟੋਗ੍ਰਾਫਰ ਤੋਂ ਉਸ ਦਾ ਮੋਬਾਈਲ ਲੈ ਕੇ ਪੁੱਛਦੀ ਹੈ ਕਿ ਉਹ ਇਹ ਕਵਰ ਲੈ ਸਕਦੀ ਹੈ ।

https://www.instagram.com/p/B6Zv_sKDJ01/

ਦੀਪਿਕਾ ਦਾ ਇਹ ਵੀਡੀਓ ਹਰ ਪਾਸੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੀਪਿਕਾ ਨੂੰ ਫੋਟੋਗ੍ਰਾਫਰ ਦਾ ਫੋਨ ਕਵਰ ਕਾਫੀ ਪਸੰਦ ਆ ਗਿਆ ਹੈ । ਦੀਪਿਕਾ ਵੀਡੀਓ ਵਿੱਚ ਕਹਿੰਦੀ ਹੈ ‘ਆਪ ਕਾ ਫੋਨ ਕਵਰ ਦੇ ਦੋ ਨਾ, ਕਵਰ ਦੋ ਨਾ, ਮੈਂ ਯੂਸ ਕਰ ਸਕਤੀ ਹੂ’ …ਇਸ ਤੇ ਫੋਟੋਗ੍ਰਾਫਰ ਕਹਿੰਦਾ ਹੈ, ‘ਲੈ ਲਓ, ਤੁਹਾਡੇ ਜਨਮ ਦਿਨ ਤੇ ਦਿੰਦਾ ਹਾਂ 5 ਤਰੀਖ ਨੂੰ’ ।

https://www.instagram.com/p/B6XlH1zhe3a/?utm_source=ig_embed

ਇਸ ਤੋਂ ਬਾਅਦ ਦੀਪਿਕਾ ਮਨਾ ਕਰ ਦਿੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ 5 ਜਨਵਰੀ ਨੂੰ ਆਪਣਾ ਜਨਮ ਦਿਨ ਮਨਾ ਰਹੀ ਹੈ ਜਦੋਂ ਕਿ ਉਹਨਾਂ ਦੀ ਫ਼ਿਲਮ ਛਪਾਕ 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ । ਇਹ ਫ਼ਿਲਮ ਬਹੁਤ ਹੀ ਖ਼ਾਸ ਹੈ ਕਿਉਂਕਿ ਇਹ ਫ਼ਿਲਮ ਸੱਚੀ ਕਹਾਣੀ ਤੇ ਅਧਾਰਿਤ ਹੈ । ਇਸ ਫ਼ਿਲਮ ਵਿੱਚ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਕਸ਼ਮੀ ਦੇ ਜੀਵਨ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ।

https://www.instagram.com/p/B6SabKMDjld/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network