ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ 'ਚ ਸ਼ਾਮਿਲ ਹੋਣ ਵਾਲੇ ਬਰਾਤੀਆਂ ਦੀਆਂ ਦੋਖੋ ਤਸਵੀਰਾਂ 

Written by  Rupinder Kaler   |  November 13th 2018 06:20 AM  |  Updated: November 13th 2018 06:20 AM

ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ 'ਚ ਸ਼ਾਮਿਲ ਹੋਣ ਵਾਲੇ ਬਰਾਤੀਆਂ ਦੀਆਂ ਦੋਖੋ ਤਸਵੀਰਾਂ 

ਬਾਲੀਵੁੱਡ ਐਕਟਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੀਆਂ ਤਿਆਰੀਆ ਇਟਲੀ ਦੇ ਲੇਕ ਕੋਮੋ ਵਿੱਚ ਸ਼ੁਰੂ ਹੋ ਗਈਆਂ ਹਨ । ੧੪-੧੫ ਨਵੰਬਰ ਨੂੰ ਉਹਨਾਂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਜਾਣਗੀਆਂ ।ਵਿਆਹ ਵਾਲੀ ਥਾਂ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ ।

ਹੋਰ ਵੋਖੋ :ਬੰਟੀ ਬੈਂਸ ਨੂੰ ਕਿਸ ਦੇ ਸ਼ਹਿਰ ਦੀਆਂ ਸਤਾ ਰਹੀਆਂ ਯਾਦਾਂ ਦੱਸ ਰਹੇ ਨੇ ਖੁਦ ਬੰਟੀ ਬੈਂਸ ,ਵੇਖੋ ਵੀਡਿਓ

ਵਿਲਾ ਦੇ ਸਾਰੇ ਕਮਰਿਆਂ ਨੂੰ ਗੁਲਾਬ ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ । ਉਧਰ ਜਿਹੜੇ ਲੋਕ ਰਣਵੀਰ ਦੀ ਬਰਾਤ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਉਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ।

ਹੋਰ ਵੋਖੋ :ਕੇਦਾਰਨਾਥ ਦਾ ਟ੍ਰੇਲਰ ਹੋਇਆ ਰਿਲੀਜ਼, ਅਦਾਕਾਰੀ ਨਾਲ ਸਾਰਾ ਨੇ ਕੀਤਾ ਸਭ ਨੂੰ ਹੈਰਾਨ

ਇਹਨਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਹੜੀਆਂ ਕਿ ਚਰਚਾ ਦਾ ਕਾਰਨ ਬਣ ਰਹੀਆਂ ਹਨ । ਇਹਨਾਂ ਤਸਵੀਰਾਂ ਨੂੰ ਦੇਖਕੇ ਲੱਗਦਾ ਹੈ ਕਿ ਇਹ ਲੋਕ ਰਣਵੀਰ ਅਤੇ ਦੀਪਿਕਾ ਦੇ ਵਿਆਹ ਨੂੰ ਖਾਸ ਬਣਾਉਣ ਜਾ ਰਹੇ ਹਨ ।

ਹੋਰ ਵੋਖੋ :ਅਦਾਕਾਰ ਅਮਜਦ ਖਾਨ ਉਰਫ ਗੱਬਰ ਦੀ ਅਣਸੁਣੀ ਪ੍ਰੇਮ ਕਹਾਣੀ ,ਆਖਿਰ ਕੌਣ ਸੀ ਉਹ ਅਦਾਕਾਰਾ

ਇੱਥੇ ਹੀ ਬੱਸ ਨਹੀਂ ਇਹਨਾਂ ਮਹਿਮਾਨਾਂ ਦਾ ਦੀਪਿਕਾ ਤੇ ਰਣਵੀਰ ਨੇ ਖੁਦ ਸਵਾਗਤ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਇਹਨਾਂ ਖਾਸ ਮਹਿਮਾਨਾਂ ਦਾ ਫਿਲਮੀ ਦੁਨੀਆ ਨਾਲ ਕੋਈ ਵਾਸਤਾ ਨਹੀਂ ।

ਹੋਰ ਵੋਖੋ :ਬਾਲੀਵੁੱਡ ਦੇ ਕਿਸ ਐਕਟਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸੈਫ ਅਲੀ ਖਾਨ ਦੀ ਧੀ ਸਾਰਾ, ਦੇਖੋ ਵੀਡੀਓ

ਇਹਨਾਂ ਮਹਿਮਾਨਾਂ ਵਿੱਚ ਕੁਝ ਕਰੀਬੀ ਦੋਸਤ ਅਤੇ ਪਰਿਵਾਰ ਦੇ ਕੁਝ ਲੋਕ ਸ਼ਾਮਿਲ ਹਨ ।ਉਧਰ ਦੂਜੇ ਪਾਸੇ ਵਿਆਹ ਨੂੰ ਕਾਫੀ ਪ੍ਰਾਈਵੇਟ ਰੱਖਿਆ ਜਾ ਰਿਹਾ ਹੈ ਤੇ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਗਿਆ ਹੈ ।

ਹੋਰ ਵੋਖੋ :‘ਠੱਗਸ ਆਫ ਹਿੰਦੁਸਤਾਨ’ ‘ਤੇ ਕੇ.ਆਰ.ਕੇ ਦਾ ਵਿਵਾਦਿਤ ਬਿਆਨ ,ਵੇਖੋ ਆਖਿਰ ਕੀ ਬੋਲ ਗਏ ਕਮਾਲ ਰਾਸ਼ਿਦ ਖਾਨ

ਦੋਹਾਂ ਦੇ ਵਿਆਹ ਵਿੱਚ ਕੋਈ ਬਾਹਰ ਦਾ ਸ਼ਖਸ ਸ਼ਾਮਿਲ ਨਾ ਹੋਵੇ ਜਾਂ ਇਸ ਫੰਕਸ਼ਨ ਵਿੱਚ ਕੋਈ ਦਖਲ ਅੰਦਾਜ਼ੀ ਨਾ ਹੋਵੇ ਇਸ ਲਈ ਤਿੰਨ ਘੇਰਿਆ ਵਿੱਚ ਸੁਰੱਖਿਆ ਦਾ ਇੰਤਜਾਮ ਕੀਤਾ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵਿਆਹ ਦੇ ਮਹਿਮਾਨਾਂ ਦੀ ਲਿਸਟ ਕਾਫੀ ਛੋਟੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network