ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੀਪਿਕਾ ਪਾਦੂਕੋਣ ਦੇ ਹਮਸ਼ਕਲ ਦੀ ਤਸਵੀਰ

written by Rupinder Kaler | March 02, 2021

ਦੀਪਿਕਾ ਪਾਦੂਕੋਣ ਅਕਸਰ ਆਪਣੀ ਅਦਾਕਾਰੀ ਤੇ ਖੂਬਸੁਰਤ ਅਦਾਵਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । ਪਰ ਏਨੀਂ ਦਿਨੀਂ ਦੀਪਿਕਾ ਇੱਕ ਵੱਖਰੀ ਵਜ੍ਹਾ ਕਰਕੇ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ । ਦਰਅਸਲ ਦੀਪਿਕਾ ਦਾ ਇੱਕ ਹਮਸ਼ਕਲ ਸਾਹਮਣੇ ਆਇਆ ਹੈ । ਪਰ ਇਹ ਕੋਈ ਕੁੜੀ ਨਹੀਂ ਬਲਕਿ ਮੁੰਡਾ ਹੈ ।

Image from Deepika's instagram

ਹੋਰ ਪੜ੍ਹੋ :

ਆਪਣੀ ਮੰਗਣੀ ’ਤੇ ਭੈਣਾਂ ਨਾਲ ਲੋਕ ਗੀਤ ਗਾਉਂਦੇ ਹੋਏ ਭਾਵੁਕ ਹੋ ਗਈ ਅਫ਼ਸਾਨਾ ਖ਼ਾਨ

ਜੀ ਹਾਂ ਇੱਕ ਪਾਕਿਸਤਾਨੀ ਅਦਾਕਾਰ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕ ਉਸ ਨੂੰ ਦਾੜ੍ਹੀ ਵਾਲੀ ਦੀਪਿਕਾ ਕਹਿਣ ਲੱਗੇ ਹਨ । ਜਿਸ ਨੂੰ ਦੀਪਿਕਾ ਪਾਦੂਕੋਣ ਦਾ ਹਮਸ਼ਕਲ ਕਿਹਾ ਜਾ ਰਿਹਾ ਹੈ ਹੈ, ਉਹ ਕੋਈ ਹੋਰ ਨਹੀਂ ਬਲਕਿ ਪਾਕਿਸਤਾਨੀ ਅਦਾਕਾਰ ਫਹਾਦ ਮੁਸਤਫਾ ਹੈ ।

ਜਿਸ ਦਾ ਚਿਹਰਾ ਬਹੁਤ ਹੱਦ ਤੱਕ ਦੀਪਿਕਾ ਨਾਲ ਮਿਲਦਾ ਜੁਲਦਾ ਹੈ । ਲੋਕ ਅਦਾਕਾਰ ਦੀਆਂ ਤਸਵੀਰਾਂ ਨੂੰ ਦੇਖ ਕੇ ਕਮੈਂਟ ਕਰ ਰਹੇ ਹਨ ਕਿ ਜੇ ਉਹ ਦਾੜੀ ਹਟਾ ਦੇਵੇ ਤਾਂ ਉਹ ਦੀਪਿਕਾ ਲੱਗੇ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਦੀਪਿਕਾ ਦੇ ਕਿਸੇ ਹਮਸ਼ਕਲ ਦੀ ਤਸਵੀਰ ਸਾਹਮਣੇ ਆਈ ਹੋਵੇ । ਇਸ ਤੋਂ ਪਹਿਲਾ ਇੱਕ ਕੁੜੀ ਦੀ ਤਸਵੀਰ ਸਾਹਮਣੇ ਆਈ ਸੀ, ਜਿਹੜੀ ਹੂਬਹੂ ਦੀਪਿਕਾ ਵਰਗੀ ਦਿਖਾਈ ਦਿੰਦੀ ਸੀ ।

0 Comments
0

You may also like