ਕਮਾਈ ਦੇ ਮਾਮਲੇ 'ਚ ਸਲਮਾਨ ਖਾਨ ਨੇ ਛੱਡਿਆ ਸਭ ਨੂੰ ਪਿੱਛੇ, ਦੇਖੋ ਕਿਹੜਾ ਫਿਲਮੀ ਸਿਤਾਰਾ ਕਰਦਾ ਹੈ ਕਿੰਨੀ ਕਮਾਈ 

Written by  Rupinder Kaler   |  December 05th 2018 04:30 PM  |  Updated: December 05th 2018 04:31 PM

ਕਮਾਈ ਦੇ ਮਾਮਲੇ 'ਚ ਸਲਮਾਨ ਖਾਨ ਨੇ ਛੱਡਿਆ ਸਭ ਨੂੰ ਪਿੱਛੇ, ਦੇਖੋ ਕਿਹੜਾ ਫਿਲਮੀ ਸਿਤਾਰਾ ਕਰਦਾ ਹੈ ਕਿੰਨੀ ਕਮਾਈ 

ਬਾਲੀਵੁੱਡ ਐਕਟਰ ਸਲਮਾਨ ਖਾਨ ਏਨੀਂ ਦਿਨੀਂ ਭਾਰਤ ਫਿਲਮ ਦੀ ਸ਼ੂਟਿੰਗ ਵਿੱਚ ਲੱਗੇ ਹੋਏ ਹਨ । ਪਰ ਇਸ ਸਭ ਦੇ ਚਲਦੇ ਵੱਡੀ ਖਬਰ ਸਾਹਮਣੇ ਆਈ ਹੈ । ਖਬਰਾਂ ਮੁਤਾਬਿਕ ਸਲਮਾਨ ਖਾਨ ਦੀਆਂ ਫਿਲਮਾਂ ਹੀ ਨਹੀਂ ਬਾਕਸ ਆਫਿਸ ਤੇ ਧਮਾਲ ਮਚਾਉਂਦੀਆਂ ਬਲਕਿ ਉਹ ਕਮਾਈ ਦੇ ਮਾਮਲੇ ਵਿੱਚ ਬਾਕੀ ਫਿਲਮੀਂ ਸਿਤਾਰਿਆਂ ਤੋਂ ਸਭ ਤੋਂ ਅੱਗੇ ਹਨ । ਇਸ ਸਭ ਦਾ ਖੁਲਾਸਾ ਫੋਬਰਸ ਨੇ ਕੀਤਾ ਹੈ । ਫੋਬਰਸ ਨੇ 2018 ਦੇ ਸਭ ਤੋਂ ਵੱਧ ਕਮਾਈ  ਕਰਨ ਵਾਲੇ ਸਿਤਾਰਿਆਂ ਦੀ ਲਿਸਟ ਜਾਰੀ ਕੀਤੀ ਹੈ । ਸਲਮਾਨ ਖਾਨ ਨੇ ਇਸ ਸਾਲ 253.25  ਕਰੋੜ ਦੀ ਕਮਾਈ ਕੀਤੀ ਹੈ । ਇਸ ਪਾਏਦਾਨ 'ਤੇ ਸਲਮਾਨ ਖਾਨ ਨੇ ਪਿਛਲੇ ਤਿੰਨ ਸਾਲਾਂ ਤੋਂ ਕਬਜ਼ਾ ਕੀਤਾ ਹੋਇਆ ਹੈ ।

Virat Kohli and Mirabai Chanu Receive Khel Ratna Awards Virat Kohli and Mirabai Chanu Receive Khel Ratna Awards

ਇਸ ਲਿਸਟ ਵਿੱਚ ਵਿਰਾਟ ਕੋਹਲੀ ਦੂਸਰੇ ਨੰਬਰ ਤੇ ਹਨ ਉਹਨਾਂ ਦੀ ਸਾਲ ਦੀ ਕਮਾਈ 228 ਕਰੋੜ ਰੁਪਏ ਹਨ ।

ਇਸ ਲਿਸਟ ਵਿੱਚ ਤੀਸਰੇ ਨੰਬਰ ਤੇ ਅਕਸ਼ੇ ਕੁਮਾਰ ਆਉਂਦੇ ਹਨ ਉਹਨਾਂ ਦੀ ਸਾਲ ਦੀ ਕਮਾਈ 185  ਕਰੋੜ ਰੁਪਏ ਹੈ ।

ਦੂਜੇ ਪਾਸੇ ਪਿਛਲੇ ਸਾਲ ਕੋਈ ਵੀ ਫਿਲਮ ਨਾ ਦੇਣ ਵਾਲੇ ਸ਼ਾਹਰੁਖ ਖਾਨ 13 ਵੇਂ ਨੰਬਰ ਤੇ ਹਨ । ਉਹਨਾਂ ਦੀ ਕਮਾਈ ਲਗਭਗ 56  ਕਰੋੜ ਰੁਪਏ ਹੈ। ਜਿਹੜੀ ਕਿ ਪਿਛਲੇ ਸਾਲ ਦੇ ਮੁਕਾਬਲੇ 33 ਪ੍ਰਤੀਸ਼ਤ ਘੱਟ ਹੈ ।

ਦੇਖੋ ਤਸਵੀਰਾਂਐਕਟਰੈੱਸ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਦੀਪਿਕਾ ਸਭ ਤੋਂ ਅੱਗੇ ਹੈ ਹਾਲਾ ਕਿ ਓਵਰਆਲ ਲਿਸਟ ਦੇਖੀ ਜਾਵੇ ਤਾਂ ਉਹ ਚੌਥੇ ਸਥਾਨ ਤੇ ਹੈ । ਉਹਨਾਂ ਦੇ ਸਾਲ ਦੀ ਕਮਾਈ 113  ਕਰੋੜ ਹੈ ।

priyanka and nickਹਾਲੀਵੁੱਡ ਅਤੇ ਬਾਲੀਵੁੱਡ ਵਿੱਚ ਕੰਮ ਕਰਨ ਵਾਲੀ ਪ੍ਰਿਯੰਕਾ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਲਿਸਟ ਵਿੱਚ 49 ਵੇਂ ਨੰਬਰ ਤੇ ਹੈ । ਉਹਨਾਂ ਦੀ ਕਮਾਈ 18 ਕਰੋੜ ਦੱਸੀ ਜਾ ਰਹੀ ਹੈ । ਇਸ ਲਿਸਟ ਵਿੱਚ ਹੋਰ ਵੀ ਸਿਤਾਰੇ ਸ਼ਾਮਿਲ ਹਨ ।

https://twitter.com/moneycontrolcom/status/1070200735994863616


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network