ਦੀਪਵੀਰ ਦੇ ਵਿਆਹ ਦਾ ਉਹ ਹਿੱਸਾ ਜੋ ਤੁਸੀਂ ਨਹੀਂ ਦੇਖਿਆ ਹੋਵੇਗਾ , ਦੇਖੋ ਤਸਵੀਰਾਂ

written by Aaseen Khan | November 20, 2018 12:28pm

ਇਟਲੀ 'ਚ ਆਪਣੇ ਵਿਆਹ ਦੀਆਂ ਰਸਮਾਂ ਨਿਭਾਉਣ ਤੋਂ ਬਾਅਦ ਹੁਣ ਦੀਪਿਕਾ ਤੇ ਰਣਬੀਰ ਸਿੰਘ ਭਾਰਤ ਰਹਿੰਦੇ ਆਪਣੇ ਦੋਸਤਾਂ ਨੂੰ ਪਾਰਟੀ ਦੇਣ ਲਈ ਪਹੁੰਚ ਚੁੱਕੇ ਨੇ। ਦੀਪਿਕਾ ਤੇ ਰਣਬੀਰ ਨੇ ਆਪਣਾ ਵਿਆਹ ਬੜੇ ਹੀ ਵੱਖਰੇ ਰੀਤੀ ਰਿਵਾਜ਼ਾਂ ਨਾਲ ਕਰਵਾਇਆ। ਉਹਨਾਂ ਕੋਕਣੀ , ਸਿੰਧੀ ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਲਾਂਵਾਂ ਫੇਰੇ ਵੀ ਲਏ।

ਦੇਖੋ ਤਸਵੀਰਾਂ

 

View this post on Instagram

 

A post shared by Ranveer Singh (@ranveersingh) on Nov 20, 2018 at 3:32am PST

ਇਟਲੀ ਤੋਂ ਵਾਪਸ ਪਰਤਣ ਤੋਂ ਬਾਅਦ ਹੁਣ ਇਹ ਪ੍ਰੇਮੀ ਜੋੜਾ ਆਪਣੇ ਵਿਆਹ ਦੀਆਂ ਖੂਬ ਤਸਵੀਰਾਂ ਸ਼ੇਅਰ ਕਰ ਰਿਹਾ ਹੈ ਜਿਸ 'ਚ ਦੀਪਿਕਾ ਪਾਦੂਕੋਣ ਨੇ ਪਣੇ ਮਹਿੰਦੀ ਦੀ ਰਸਮ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਦੀਪਿਕਾ ਆਪਣੇ ਹੱਥਾਂ 'ਤੇ ਮਹਿੰਦੀ ਲਗਵਾ ਰਹੀ ਹੈ ਤੇ ਰਣਬੀਰ ਅਤੇ ਉਸ ਦੇ ਦੋਸਤ ਤੇ ਪਰਿਵਾਰਕ ਮੈਂਬਰ ਆਸ ਪਾਸ ਬੈਠੇ ਹਨ। ਇਹਨਾਂ ਤਸਵੀਰਾਂ 'ਚ ਦੀਪਿਕਾ ਤੇ ਰਣਬੀਰ ਸਿੰਘ ਬੇਇੰਤਹਾ ਖੂਬਸੂਰਤ ਲੱਗ ਰਹੇ ਹਨ।

 

View this post on Instagram

 

❤️

A post shared by Ranveer Singh (@ranveersingh) on Nov 15, 2018 at 6:36am PST

ਵਾਇਰਲ ਹੋਈਆਂ ਇਹਨਾਂ ਤਸਵੀਰਾਂ ਨੇ ਕੁੱਝ ਸਮੇਂ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਉਹਨਾਂ ਦੀਆਂ ਤਸਵੀਰਾਂ ਵੀ ਇਸੇ ਤਰਾਂ ਰਾਤੋ ਰਾਤ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ। ਤੇ ਹੁਣ ਦੀਪਵੀਰ ਦੀਆਂ ਇਹਨਾਂ ਤਸਵੀਰਾਂ ਨੇ ਸ਼ੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।

ਦੀਪਿਕਾ ਤੇ ਰਣਬੀਰ ਹੁਣ ਭਾਰਤ ਵਾਪਿਸ ਆ ਚੁੱਕੇ ਨੇ ਤੇ ਬੈਂਗਲੁਰੂ ਲਈ ਰਵਾਨਾਂ ਹੋ ਚੁੱਕੇ ਨੇ। ਦੱਸ ਦਈਏ ਦੀਪਿਕਾ ਦਾ ਹੋਮ ਟਾਊਨ ਬੈਂਗਲੁਰੂ ਹੈ ਇਸ ਲਈ ਵਿਆਹ ਦਾ ਸਭ ਤੋਂ ਪਹਿਲਾ ਰਿਸ਼ੈਪਸ਼ਨ ਬੈਂਗਲੁਰੂ ਦੇ ਲੀਲਾ ਪੈਲੇਸ ਹੋਟਲ 'ਚ ਹੋ ਰਿਹਾ ਹੈ। 21 ਨਵੰਬਰ 2018 ਨੂੰ ਹੋ ਰਹੀ ਇਸ ਪਾਰਟੀ 'ਚ ਦੀਪਿਕਾ ਆਪਣੇ ਫੈਮਿਲੀ ਮੈਂਬਰਾਂ ਅਤੇ ਆਪਣੇ ਨਜ਼ਦੀਕੀ ਦੋਸਤਾਂ ਨੂੰ ਪਾਰਟੀ ਦੇ ਰਹੀ ਹੈ।

You may also like