ਪੀਟੀਸੀ ਸਿਮਰਨ ਤੇ ਪੀਟੀਸੀ ਰਿਕਾਰਡਜ਼ ਵੱਲੋਂ ਨਵਾਂ ਸ਼ਬਦ ‘ਦੇਹ ਸਿਵਾ ਬਰ ਮੋਹਿ ਇਹੈ’ ਰਿਲੀਜ਼

written by Rupinder Kaler | December 30, 2019

ਸਿਮਰਨ ਸਟੂਡੀਓ ਤੇ ਪੀਟੀਸੀ ਰਿਕਾਰਡਜ਼ ਵੱਲੋਂ ਸਿੱਖ ਸੰਗਤਾਂ ਲਈ ਨਵਾਂ ਸ਼ਬਦ ਰਿਲੀਜ਼ ਕੀਤਾ ਗਿਆ ਹੈ । ਭਾਈ ਅੰਮ੍ਰਿਤਪਾਲ ਸਿੰਘ ਜਲੰਧਰ ਵਾਲਿਆਂ ਦੀ ਆਵਾਜ਼ ਵਿੱਚ ਇਸ ਸ਼ਬਦ ਨੂੰ ‘ਦੇਹ ਸਿਵਾ ਬਰ ਮੋਹਿ ਇਹੈ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਸ਼ਬਦ ਨੂੰ ਮਿਊਜ਼ਿਕ ਭਾਈ ਅੰਮ੍ਰਿਤਪਾਲ ਸਿੰਘ ਜਲੰਧਰ ਵਾਲਿਆਂ ਨੇ ਹੀ ਦਿੱਤਾ ਹੈ । ਸ਼ਬਦ ਦੀ ਵੀਡੀਓ ਪੀਟੀਸੀ ਰਿਕਾਰਡਜ਼ ਵੱਲੋਂ ਹੀ ਤਿਆਰ ਕੀਤੀ ਗਈ ਹੈ ।

ਭਾਈ ਅੰਮ੍ਰਿਤਪਾਲ ਸਿੰਘ ਜਲੰਧਰ ਵਾਲਿਆਂ ਦਾ ਇਸ ਸ਼ਬਦ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਦਿਖਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ ਤੁਸੀਂ ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ਤੇ ‘ਪੀਟੀਸੀ ਪਲੇਅ’ ਐਪ ਤੇ ਵੀ ਸੁਣ ਸਕਦੇ ਹੋ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਪੀਟੀਸੀ ਰਿਕਾਰਡਜ਼ ਵੱਲੋਂ ਲਗਾਤਾਰ ਸ਼ਬਦ ਅਤੇ ਧਾਰਮਿਕ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਪੀਟੀਸੀ ਰਿਕਾਰਡਜ਼ ਦੇ ਇਸ ਉਪਰਾਲੇ ਨੂੰ ਸੰਗਤਾਂ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ ।


You may also like