ਕੰਗਨਾ ਰਣੌਤ ਨੂੰ ਬਜ਼ੁਰਗ ਕਿਸਾਨ ਮਹਿਲਾ ਖਿਲਾਫ ਟਿੱਪਣੀ ਕਰਨਾ ਪਿਆ ਭਾਰੀ, ਹੁਣ DSGMC ਨੇ ਭੇਜਿਆ ਲੀਗਲ ਨੋਟਿਸ

Written by  Shaminder   |  December 04th 2020 11:29 AM  |  Updated: December 04th 2020 01:38 PM

ਕੰਗਨਾ ਰਣੌਤ ਨੂੰ ਬਜ਼ੁਰਗ ਕਿਸਾਨ ਮਹਿਲਾ ਖਿਲਾਫ ਟਿੱਪਣੀ ਕਰਨਾ ਪਿਆ ਭਾਰੀ, ਹੁਣ DSGMC ਨੇ ਭੇਜਿਆ ਲੀਗਲ ਨੋਟਿਸ

ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ । ਕੰਗਨਾ ਰਣੌਤ ਵੱਲੋਂ ਕਿਸਾਨ ਬਜ਼ੁਰਗ ਮਹਿਲਾ ਦੇ ਖਿਲਾਫ ਕੀਤਾ ਟਵੀਟ ਕੰਗਨਾ ‘ਤੇ ਭਾਰੀ ਪੈ ਰਿਹਾ ਹੈ ਅਤੇ ਹੁਣ ਕੰਗਨਾ ਦੇ ਖਿਲਾਫ ਦਿੱਲੀ ਕਮੇਟੀ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ।ਹਾਲ ਹੀ 'ਚ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਕਰਵਾਉਣ ਦੇ ਸੰਦਰਭ 'ਚ ਉਸ ਦੇ ਖ਼ਿਲਾਫ਼ ਬੰਬੇ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ।

Kangna Kangna

 

ਉੱਥੇ ਹੀ ਹੁਣ ਦਿੱਲੀ ਸਿੱਖ ਗੁਰਦੁਆਰਾ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਬੀਤੇ ਕੁਝ ਮਹੀਨਿਆਂ 'ਚ ਕੰਗਨਾ ਖ਼ਿਲਾਫ਼ ਕਾਫੀ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ।

ਹੋਰ ਪੜ੍ਹੋ : ਜਸਬੀਰ ਜੱਸੀ ਤੇ ਐਮੀ ਵਿਰਕ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਟਵਿੱਟਰ ‘ਤੇ ਕਰਾਈ ਬੋਲਤੀ ਬੰਦ

kangna

ਹਾਲ ਹੀ 'ਚ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਕਰਵਾਉਣ ਦੇ ਸੰਦਰਭ 'ਚ ਉਸ ਦੇ ਖ਼ਿਲਾਫ਼ ਬੰਬੇ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਉੱਥੇ ਹੀ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ  ਨੇ ਕੰਗਨਾ ਨੂੰ ਨੋਟਿਸ ਭੇਜਿਆ ਹੈ।

Kangna Ranaut

ਬਜ਼ੁਰਗ ਔਰਤ ਮਹਿੰਦਰ ਕੌਰ ਸਬੰਧੀ ਇਕ ਟਵੀਟ ਕਰਨ ਦੇ ਮਾਮਲੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਨੂੰ ਲੀਗਲ ਨੋਟਿਸ ਭੇਜਿਆ ਹੈ।

https://twitter.com/ANI/status/1334702569130582016

ਨਿਊਜ਼ ਏਜੰਸੀ ਏਐੱਨਆਈ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ- 'ਅਸੀਂ ਕੰਗਨਾ ਰਣੌਤ ਨੂੰ ਉਸ ਦੇ ਅਪਮਾਨਜਣਕ ਟਵੀਟ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਵਿਚ ਉਸ ਨੇ ਇਕ ਕਿਸਾਨ ਬਜ਼ੁਰਗ ਮਾਂ ਨੂੰ 100 ਰੁਪਏ 'ਚ ਉਪਲਬਧ ਮਹਿਲਾ ਕਿਹਾ ਸੀ। ਉਸ ਦਾ ਟਵੀਟ ਕਿਸਾਨਾਂ ਦੇ ਵਿਰੋਧ ਨੂੰ ਦੇਸ਼ ਵਿਰੋਧੀ ਦਰਸਾਉਂਦਾ ਹੈ। ਅਸੀਂ ਕੰਗਨਾ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣ ਦੀ ਮੰਗ ਕਰਦੇ ਹਾਂ।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network