ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦਾ ਬਾਈਕਾਟ ਕਰਨ ਦੀ ਉੱਠੀ ਮੰਗ

written by Rupinder Kaler | June 12, 2021

ਕਰੀਨਾ ਕਪੂਰ ਨਵੇਂ ਵਿਵਾਦ ਵਿੱਚ ਘਿਰ ਗਈ ਹੈ, ਉਸ ਦੇ ਸਮਾਜਿਕ ਬਾਈਕਾਟ ਦੀ ਮੰਗ ੳੁੱਠਣ ਲੱਗੀ ਹੈ । ਏਨਾਂ ਹੀ ਨਹੀਂ ਸੋਸ਼ਲ ਮੀਡੀਆ ’ਤੇ ਲੋਕ ਕਾਫੀ ਗੁੱਸੇ ’ਚ ਹਨ। ਟਵਿੱਟਰ ’ਤੇ #BoycottKareenaKhan ਟ੍ਰੈਂਡ ਕਰ ਰਿਹਾ ਹੈ।

Pic Courtesy: Instagram

ਹੋਰ ਪੜ੍ਹੋ :

ਮੀਕਾ ਸਿੰਘ ਦਾ ਨਵਾਂ ਗਾਣਾ ‘ਕੇ.ਆਰ.ਕੇ ਕੁੱਤਾ’ ਹੋਇਆ ਰਿਲੀਜ਼

kareena kapoor khan and saif ali khan Pic Courtesy: Instagram

ਖ਼ਬਰਾਂ ਮੁਤਾਬਿਕ ਰਾਮਾਇਣ ’ਤੇ ਬਣ ਰਹੀ ਇਕ ਫਿਲਮ ਲਈ ਕਰੀਨਾ ਨੂੰ ਸੀਤਾ ਮਾਤਾ ਦਾ ਰੋਲ ਆਫ਼ਰ ਹੋਇਆ ਹੈ ਤੇ ਕਰੀਨਾ ਨੇ ਇਸ ਰੋਲ ਨੂੰ ਕਰਨ ਲਈ 12 ਕਰੋੜ ਮੰਗੇ ਹਨ। ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਯੂਜ਼ਰਜ਼ ਕਾਫੀ ਗੁੱਸੇ ’ਚ ਹੈ। ਲੋਕ ਇਸ ਖ਼ਬਰ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਨੂੰ ਬਾਈਕਾਟ ਦੀ ਮੰਗ ਕਰ ਰਹੇ ਹਨ।

Kareena Kapoor Khan Pic Courtesy: Instagram

ਲੋਕਾਂ ਦਾ ਕਹਿਣਾ ਹੈ ਕਿ ਕਰੀਨਾ ਕਿਵੇਂ ਸੀਤਾ ਦਾ ਰੋਲ ਨਿਭਾਅ ਸਕਦੀ ਹੈ ਜਦਕਿ ਉਨ੍ਹਾਂ ਨੇ ਇਕ ਮੁਸਲਿਮ ਨਾਲ ਵਿਆਹ ਕਰਵਾਇਆ ਤੇ ਹੁਣ ਉਹ ਕਰੀਨਾ ਕਪੂਰ ਖ਼ਾਨ ਬਣ ਚੁੱਕੀ ਹੈ। ਟਵਿੱਟਰ 'ਤੇ ਹੈਸ਼ਟੈਗ ਬਾਈਕਾਟ ਕਰੀਨਾ ਕਪੂਰ ਖ਼ਾਨ ਟ੍ਰੈਂਡ ਹੋ ਰਿਹਾ ਹੈ।

0 Comments
0

You may also like