ਅਦਾਕਾਰ ਸ਼ਾਹਰੁਖ ਖ਼ਾਨ ਨੂੰ ਟਵਿੱਟਰ ‘ਤੇ ਬਾਈਕਾਟ ਕਰਨ ਦੀ ਮੰਗ

written by Shaminder | September 17, 2021

ਅਦਾਕਾਰ ਸ਼ਾਹਰੁਖ ਖ਼ਾਨ (Shahrukh Khan ) ਨੂੰ ਟਵਿੱਟਰ ‘ਤੇ ਬਾਈਕਾਟ ਕਰਨ ਦੀ ਮੰਗ ਉੱਠ ਰਹੀ ਹੈ । ਲੋਕ ਅਦਾਕਾਰ ਤੋਂ ਏਨੇਂ ਜ਼ਿਆਦਾ ਭੜਕੇ ਹੋਏ ਹਨ ਕਿ ਟਵਿੱਟਟ ‘ਤੇ ਸ਼ਾਹਰੁਖ ਖ਼ਾਨ ਬਾਈਕਾਟ ਟ੍ਰੈਂਡ ਕਰਨ ਲੱਗਿਆ ਹੈ । ਲੋਕਾਂ ਦੀ ਨਰਾਜ਼ਗੀ ਦਾ ਕਾਰਨ ਸ਼ਾਹਰੁਖ ਖ਼ਾਨ ਦੇ ਨਾਲ ਪਾਕਿਸਤਾਨੀ ਪੀਐੱਮ ਇਮਰਾਨ ਖ਼ਾਨ ਦੇ ਨਾਲ ਤਸਵੀਰ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।

Shahrukh, -min Image From Instagram

ਹੋਰ ਪੜ੍ਹੋ : ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਨੇ ਮਨਾਇਆ ਜਨਮ ਦਿਨ, ਜਨਮਦਿਨ ‘ਤੇ ਮਾਂ ਅਤੇ ਆਪਣੀ ਗੁਰਦਾ ਦਾਨੀ ਦਾ ਕੀਤਾ ਧੰਨਵਾਦ

ਜਿਸ ਤੋਂ ਬਾਅਦ ਸ਼ਾਹਰੁਖ ਖ਼ਾਨ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਏ ਹਨ ।ਇਸ ਦੇ ਨਾਲ ਸ਼ਾਹਰੁਖ ਦੀ ਟਵਿੱਟਰ ਤੋਂ ਬਰਖਾਸਤ ਕਰਨ ਦੀ ਮੰਗ ਵੀ ਕਰ ਰਹੇ ਹਨ ।

ਦਰਅਸਲ, ਹਾਲ ਹੀ ’ਚ ਅਫਗਾਨਿਸਤਾਨ ’ਚ ਸੱਤਾ ਪਰਿਵਰਤਨ ਹੋਣਾ ਅਤੇ ਤਾਲਿਬਾਨ ਦੇ ਇਸ ਤਰੀਕੇ ਨਾਲ ਫਿਰ ਤੋਂ ਮਜ਼ਬੂਤ ਹੋਣ ਦੇ ਪਿੱਛੇ ਲੋਕ ਪਾਕਿਸਤਾਨ ਦਾ ਬਹੁਤ ਵੱਡਾ ਹੱਥ ਮੰਨ ਰਹੇ ਹਨ।

Shahrukh,, -min (1) Image From Instagram

ਮੀਡੀਆ ਰਿਪੋਰਟਸ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੇ ਨਿਰਦੇਸ਼ਕ ਦੀ ਮੌਜੂਦਗੀ ’ਚ ਇਹ ਤੈਅ ਹੋਇਆ ਸੀ ਕਿ ਤਾਲਿਬਾਨ ਸਰਕਾਰ ’ਚ ਕੌਣ ਲੀਡਰ ਹੋਵੇਗਾ ਅਤੇ ਕੌਣ ਨਹੀਂ। ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਉਹ ਫ਼ਿਲਮ ਪਠਾਣ ‘ਚ ਨਜ਼ਰ ਆਉਣ ਵਾਲੇ ਹਨ, ਜਿਸ ਦੀ ਸ਼ੂਟਿੰਗ ‘ਚ ਉਹ ਰੁੱਝੇ ਹੋਏ ਹਨ ।

 

0 Comments
0

You may also like