ਖੇਤੀ ਬਿੱਲਾਂ ਖਿਲਾਫ ਰੁਪਿੰਦਰ ਹਾਂਡਾ ਦੀ ਅਗਵਾਈ ਵਿੱਚ ਪ੍ਰਦਰਸ਼ਨ

written by Rupinder Kaler | February 22, 2021

ਖੇਤੀ ਬਿੱਲਾਂ ਦੇ ਖਿਲਾਫ ਗਾਇਕਾ ਰੁਪਿੰਦਰ ਹਾਂਡਾ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ । ਇਸ ਸਭ ਦੇ ਚਲਦੇ ਰੁਪਿੰਦਰ ਹਾਂਡਾ ਨੇ ਚੰਡੀਗੜ੍ਹ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ ਮੋਦੀ ਸਰਕਾਰ ਪ੍ਰ੍ਰਦਰਸ਼ਨ ਕੀਤਾ । ਇਸ ਮੌਕੇ ਸ਼ਥਾਨਕ ਲੋਕਾਂ ਨੇ ਵੀ ਮੋਦੀ ਸਰਕਾਰ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ।

Image from Rupinder handa's instagram
ਹੋਰ ਪੜ੍ਹੋ : ਕਿਸਾਨ ਮੋਰਚਾ ਦੇ ਸੀਨੀਅਰ ਆਗੂ ਦਾਤਾਰ ਸਿੰਘ ਦਾ ਹੋਇਆ ਦਿਹਾਂਤ
rupinder handa Image from Rupinder handa's instagram
ਇਸ ਦੌਰਾਨ ਰੁਪਿੰਦਰ ਹਾਂਡਾ ਤੇ ਉਹਨਾਂ ਦੇ ਸਾਥੀਆਂ ਨੇ ਹੱਥਾਂ ਵਿੱਚ ਬੈਨਰ ਤੇ ਕਿਸਾਨੀ ਮੋਰਚੇ ਦੇ ਝੰਡੇ ਫੜ ਕੇ ਲੋਕਾਂ ਨੂੰ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰੁਪਿੰਦਰ ਹਾਂਡਾ ਖੇਤੀ ਬਿੱਲਾਂ ਖਿਲਾਫ ਲਗਾਤਾਰ ਆਪਣਾ ਯੋਗਦਾਨ ਪਾ ਰਹੀ ਹੈ ।
Singer Rupinder Handa Performs Sewa By Serving Chhabeel To Commuters Image from Rupinder handa's instagram
ਉਹ ਅਕਸਰ ਕਿਸਾਨ ਮੋਰਚੇ ਦੇ ਸਟੇਜ਼ ਤੇ ਭਾਸ਼ਣ ਦਿੰਦੀ ਦਿਖਾਈ ਦਿੰਦੀ ਹੈ । ਕਿਸਾਨ ਮੋਰਚੇ ਤੇ ਰੁਪਿੰਦਰ ਹਾਂਡਾ ਵੱਲੋਂ ਹਰਿਆਣਾ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਜਨਮ ਦਿਹਾੜੇ ਤੇ ਇੱਕ ਵੱਡਾ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਦਿੱਤੀ ਹੈ ।

0 Comments
0

You may also like