ਦੇਸ਼ ਦੇ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਨਾ ਦੇ ਸਰੋਤ ਰਹਿਣਗੇ ਭਗਤ ਸਿੰਘ

Written by  Pradeep Singh   |  September 28th 2017 01:24 PM  |  Updated: September 28th 2017 01:24 PM

ਦੇਸ਼ ਦੇ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਨਾ ਦੇ ਸਰੋਤ ਰਹਿਣਗੇ ਭਗਤ ਸਿੰਘ

ਭਗਤ ਸਿੰਘ, ਇਹ ਇੱਕ ਅਜਿਹਾ ਨਾਮ ਹੈ ਜੋ ਅੱਜ ਵੀ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੇ ਗੱਭਰੂਆਂ ਲਈ ਪ੍ਰੇਰਨਾ ਦਾ ਸਰੋਤ ਹੈ | ਦੇਸ਼ ਦੇ ਲਈ ਹੱਸ ਕੇ ਫਾਂਸੀ ਤੇ ਚੜਨ ਵਾਲੇ ਸਰਦਾਰ ਭਗਤ ਸਿੰਘ ਦੇ ਜਨਮਦਿਨ ਦੀ ਅੱਜ 110 'ਵੀਂ ਸਾਲਗਿਰਾਹ ਹੈ | ਭਗਤ ਸਿੰਘ ਦਾ ਜਨਮਦਿਨ 28 ਸਿਤੰਬਰ 1907 ਨੂੰ ਲਯਾਲਪੁਰ ਜੋ ਕਿ ਹੁਣ ਪਾਕਿਸਤਾਨ ਵਿਚ ਹੈ ਹੋਇਆ ਸੀ |

https://youtu.be/kEGFPExpR40

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਤੇ ਟਵੀਟ ਕਰਦਿਆਂ ਕਿਹਾ ਉਹ ਭਗਤ ਸਿੰਘ ਦੇ ਸਾਹਸ 'ਤੇ ਹਿੰਮਤ ਅੱਗੇ ਸਿਰ ਝੁਕਾਉਂਦੇ ਹਨ |

ਭਗਤ ਸਿੰਘ ਨੂੰ ਆਪਣੇ ਸਾਥੀ ਰਾਜਗੁਰੂ 'ਤੇ ਸੁਖਦੇਵ ਦੇ ਨਾਲ ਲਾਹੌਰ ਜੇਲ ਵਿਚ 23 ਸਾਲ ਦੀ ਉਮਰ ਵਿਚ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ ਸੀ |

ਪਟਕ ਨੈੱਟਵਰਕ ਦੇਸ਼ ਦੇ ਇਸ ਮਹਾਨ ਯੋਧੇ ਦੇ ਜਨਮ ਦਿਹਾੜੇ 'ਤੇ ਉਮੀਦ ਕਰਦਾ ਹੈ ਕਿ ਭਗਤ ਸਿੰਘ ਅਗਲੀਆਂ ਆਉਣ ਵਾਲਿਆਂ ਪੀੜੀਆਂ ਨੂੰ ਇਸੇ ਤਰਾਂ ਪ੍ਰੇਰਿਤ ਕਰਦੇ ਰਹਿਣਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network