ਪੰਜਾਬੀ ਫ਼ਿਲਮ ‘ਮੇਰਾ ਵਿਆਹ ਕਰਾਦੋ’ 'ਚ ਵੱਜੇਗਾ ਦੇਸੀ ਕਰਿਊ ਦਾ ਮਿਊਜ਼ਿਕ

Written by  Lajwinder kaur   |  November 21st 2019 01:46 PM  |  Updated: November 21st 2019 01:46 PM

ਪੰਜਾਬੀ ਫ਼ਿਲਮ ‘ਮੇਰਾ ਵਿਆਹ ਕਰਾਦੋ’ 'ਚ ਵੱਜੇਗਾ ਦੇਸੀ ਕਰਿਊ ਦਾ ਮਿਊਜ਼ਿਕ

ਦੇਸੀ ਕਰਿਊ ਵਾਲਿਆਂ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਮੈਂਡੀ ਤੱਖਰ, ਦਿਲਪ੍ਰੀਤ ਢਿੱਲੋਂ ਤੇ ਗੁਰਨੀਤ ਦੋਸਾਂਝ ਹੋਰਾਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਨਵੀਂ ਫ਼ਿਲਮ ਨਵਾਂ ਮਿਊਜ਼ਿਕ #ਮੇਰਾ ਵਿਆਹ ਕਰਾਦੋ’

 

View this post on Instagram

 

New Movie New Music ???? #meraviahkrado ???? @desi_crew @dilpreetdhillon1 @mandy.takhar @gurneet_dosanjh

A post shared by Desi Crew (@desi_crew) on

ਹੋਰ ਵੇਖੋ:ਅੱਠ ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਕੇ ਐੱਸ ਮੱਖਣ ਲੈ ਕੇ ਆ ਰਹੇ ਨੇ ‘ਸਿਤਾਰੇ 2’, ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

ਇਸ ਪੋਸਟ ਉੱਤੇ ਫੈਨਜ਼ ਤੇ ਪੰਜਾਬੀ ਕਲਾਕਾਰਾਂ ਵੱਲੋਂ ਮੈਸੇਜਾਂ ਰਾਹੀਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹਾਲ ਹੀ ‘ਚ ਦੇਸੀ ਕਰਿਊ ‘ਵੌਲਿਊਮ 1’ ਟਾਈਟਲ ਹੇਠ ਆਪਣਾ ਮਿਊਜ਼ਿਕ ਐਲਬਮ ਲੈ ਕੇ ਆਏ ਨੇ । ਜਿਸ ‘ਚ ਜੱਸੀ ਗਿੱਲ, ਸਿੰਗਾ, ਅੰਮ੍ਰਿਤ ਮਾਨ, ਕਰਨ ਔਜਲਾ, ਦਿਲਪ੍ਰੀਤ ਢਿੱਲੋਂ, ਹਿੰਮਤ ਸੰਧੂ ਤੇ ਗੋਲਡੀ ਹੋਰਾਂ ਦੀ ਆਵਾਜ਼ਾਂ ‘ਚ ਗੀਤ ਸੁਣਨ ਨੂੰ ਮਿਲਣਗੇ। ਇਸ ਐਲਬਮ ਦੇ ਕਈ ਗੀਤ ਦਰਸ਼ਕਾਂ ਦੀ ਝੋਲੀ ਪੈ ਚੁੱਕੇ ਨੇ ਤੇ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ।

ਇਸ ਜੋੜੀ ਨੇ ਪਾਲੀਵੁੱਡ ਦੀਆਂ ਕਈ ਫਿਲਮਾਂ ਜਿਵੇਂ  ‘ਡੈਡੀ ਕੂਲ ਮੁੰਡੇ ਫੂਲ’, ‘ਮਿੱਟੀ ਨਾ ਫਰੋਲ ਜੋਗੀਆ’ ਅਤੇ ‘ਰੌਕੀ ਮੈਂਟਲ’ ਸਮੇਤ ਹੋਰ ਕਈ ਫ਼ਿਲਮਾਂ ਦਾ ਮਿਊਜ਼ਿਕ ਤਿਆਰ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network