ਦੇਸੀ ਕਰਿਉ ਵੱਲੋਂ ਜੱਸੀ ਗਿੱਲ ਨਾਲ ਸਾਂਝੀਆਂ ਕੀਤੀਆਂ ਗਈਆਂ ਪੁਰਾਣੀਆਂ ਯਾਦਾਂ

Written by  Aaseen Khan   |  October 21st 2019 05:44 PM  |  Updated: October 21st 2019 05:51 PM

ਦੇਸੀ ਕਰਿਉ ਵੱਲੋਂ ਜੱਸੀ ਗਿੱਲ ਨਾਲ ਸਾਂਝੀਆਂ ਕੀਤੀਆਂ ਗਈਆਂ ਪੁਰਾਣੀਆਂ ਯਾਦਾਂ

ਗੋਲਡੀ ਅਤੇ ਸਤਪਾਲ ਯਾਨੀ ਸੱਤਾ ਜਿਹੜੇ ਪੰਜਾਬੀ ਸੰਗੀਤ ਜਗਤ 'ਚ ਦੇਸੀ ਕਰਿਉ ਦੇ ਨਾਮ ਨਾਲ ਮਸ਼ਹੂਰ ਹਨ। ਦੇਸੀ ਕਰਿਉ ਦੀ ਇਹ ਜੋੜੀ ਹੁਣ ਐਲਬਮ ਲੈ ਕੇ ਆ ਰਹੀ ਹੈ ਜਿਸ ਦਾ ਪਹਿਲਾ ਗੀਤ ਜੱਸੀ ਗਿੱਲ ਅਤੇ ਕਰਨ ਔਜਲਾ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਦੇਸੀ ਕਰਿਉ ਵੱਲੋਂ ਜੱਸੀ ਗਿੱਲ ਨਾਲ ਇਹਨਾਂ ਪੁਰਾਣੀਆਂ ਯਾਦਾਂ ਨੂੰ ਦਰਸਾਉਂਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ 'ਚ ਜੱਸੀ ਗਿੱਲ ਆਪਣੇ ਸ਼ੁਰੂਆਤੀ ਦੌਰ 'ਚ ਗੋਲਡੀ ਅਤੇ ਸਤਪਾਲ ਨਾਲ ਨਜ਼ਰ ਆ ਰਹੇ ਹਨ।

 

View this post on Instagram

 

Very Soon ??

A post shared by Desi Crew (@desi_crew) on

ਇਸ ਤਸਵੀਰ ਦੀ ਕੈਪਸ਼ਨ 'ਚ ਜੱਸੀ ਗਿੱਲ ਦੇ ਗਾਣੇ ਦੇ ਕੁੱਝ ਸ਼ਬਦਾਂ ਨਾਲ ਹੀ ਦੋਸਤੀ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਗੀਤ ਔਕਾਤ ਨੂੰ ਪਿਆਰ ਦੇਣ ਲਈ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਹੈ। ਜੱਸੀ ਗਿੱਲ ਅਤੇ ਕਰਨ ਔਜਲਾ ਦੇ ਇਸ ਗੀਤ ਨੂੰ ਯੂ ਟਿਊਬ 'ਤੇ 5 ਮਿਲੀਅਨ ਦੇ ਕਰੀਬ ਵਿਊਜ਼ ਹਾਸਿਲ ਹੋ ਚੁੱਕੇ ਹਨ ਅਤੇ ਲੱਖਾਂ ਹੀ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਿਆ ਹੈ।

ਹੋਰ ਵੇਖੋ : ਪ੍ਰਭ ਗਿੱਲ ਦੇ ਮੋਢਿਆਂ 'ਤੇ ਚੜ੍ਹੇ ਬੱਬਲ ਤੇ ਜੱਸੀ ਗਿੱਲ ਅਤੇ ਬੀ ਪਰਾਕ ਵੀ ਪਾ ਰਹੇ ਨੇ ਭੰਗੜੇ, ਦੇਖੋ ਵੀਡੀਓ

 

View this post on Instagram

 

Rga Vich Khoon Di Tha Daud Diya Yaariaan ???? Thnku Dosto Aukaat Gaane Nu Enni Support Karan Lyi ❤️❤️??

A post shared by Desi Crew (@desi_crew) on

ਦੇਸੀ ਕਰਿਉ ਦੀ ਐਲਬਮ 'Volume 1' 'ਚ ਜੱਸੀ ਗਿੱਲ ਤੋਂ ਇਲਾਵਾ ਅੰਮ੍ਰਿਤ ਮਾਨ, ਦਿਲਪ੍ਰੀਤ ਢਿੱਲੋਂ, ਹਿੰਮਤ ਸੰਧੂ, ਸਿੰਗਾ ਅਤੇ ਗੋਲਡੀ ਦੇ ਗਾਣੇ ਆਉਣ ਵਾਲੇ ਸਮੇਂ 'ਚ ਰਿਲੀਜ਼ ਹੋਣ ਵਾਲੇ ਹਨ। ਫਿਲਹਾਲ ਜੱਸੀ ਗਿੱਲ ਤੇ ਦੇਸੀ ਕਰਿਉ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network