ਦੇਸੀ ਕਰਿਊ ਵਾਲਿਆਂ ਨੇ ਕੁੱਝ ਇਸ ਅੰਦਾਜ਼ ‘ਚ ਪੂਰਾ ਕੀਤਾ ਚੈਲੇਂਜ, ਦੇਵੋ ਵੀਡੀਓ

Written by  Lajwinder kaur   |  January 11th 2019 10:47 AM  |  Updated: January 11th 2019 10:47 AM

ਦੇਸੀ ਕਰਿਊ ਵਾਲਿਆਂ ਨੇ ਕੁੱਝ ਇਸ ਅੰਦਾਜ਼ ‘ਚ ਪੂਰਾ ਕੀਤਾ ਚੈਲੇਂਜ, ਦੇਵੋ ਵੀਡੀਓ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਗੋਲਡੀ ਤੇ ਸੱਤਾ, ਉਨ੍ਹਾਂ ਨੇ ਵੀ ਪੰਜਾਬੀ ਫਿਲਮ ‘ਦੋ ਦੂਣੀ ਪੰਜ’ ਦੇ ਚੱਲ ਰਹੇ ਚੈਲੇਂਜ ਨੂੰ ਐਕਸੇਪਟ ਕੀਤਾ ਹੈ। ਦੱਸ ਦਈਏ ਚੈਲੇਂਜ ਹੈ ਕਿ, ਦੋ ਦੂਣੀ ਪੰਜ ਫਿਲਮ ਦੀ ਪ੍ਰਮੋਸ਼ਨ ਦੌਰਾਨ ਫਿਲਮ ਦੇ ਨਾਇਕ ਅੰਮ੍ਰਿਤ ਮਾਨ ਅਤੇ ਫਿਲਮ ਦੇ ਪ੍ਰੋਡਿਊਸਰ ਬਾਦਸ਼ਾਹ ਨੇ ਇੱਕ ਚੈਲੇਂਜ ਦਿੱਤਾ ਸੀ। ਇਹ ਚੈਲੇਂਜ ਇਸ ਤਰ੍ਹਾਂ ਹੈ ਕਿ ਇੱਕ ਤੋਂ ਲੈ ਕੇ ਗਿਆਰਾਂ ਤੱਕ ਗਿਣਤੀ ਗਿਣਨੀ ਹੈ ਪਰ ਇੱਕ ਗਿਣਤੀ ਦਾ ਇੱਕ ਸ਼ਬਦ ਪੰਜਾਬੀ ‘ਚ ਤੇ ਇੱਕ ਸ਼ਬਦ ਅੰਗਰੇਜ਼ੀ ਦਾ ਹੋਵੇਗਾ ਤੇ ਇਸ ਚੈਲੇਂਜ ਨੂੰ ਕੁੱਝ ਹੀ ਸੈਕੇਂਡ ਚ ਪੂਰਾ ਕਰਨਾ ਹੈ। ਹੁਣ ਤੱਕ ਕਈ ਕਲਾਕਾਰ ਇਸ ਚੈਲੇਂਜ ਨੂੰ ਪੂਰਾ ਕਰ ਚੁੱਕੇ ਹਨ।

https://www.instagram.com/p/Bsc2-YHg3ni/

ਹੋਰ ਵੇਖੋ: ਜੈਸਮੀਨ ਸੈਂਡਲਾਸ ਨੇ ਇੰਝ ‘ਦੋ ਦੂਣੀ ਪੰਜ’ ਦਾ ਚੈਲੇਂਜ ਪੂਰਾ ਕਰ ਕਰਵਾਈ ਅੱਤ , ਦੇਖੋ ਵੀਡੀਓ

ਦੇਸੀ ਕਰਿਊ ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਸ ਚੈਲੇਂਜ ਨੂੰ ਪੂਰ ਕਰਦਿਆਂ ਦੀ ਵੀਡੀਓ ਨੂੰ ਪੋਸਟ ਕੀਤਾ ਹੈ। ਦੋਵਾਂ ਨੇ ਇਸ ਚੈਲੇਂਜ ਨੂੰ ਮਸਤੀ ਕਰਦਿਆਂ ਹੋਇਆ ਵੱਖਰੇ ਹੀ ਅੰਦਾਜ਼ ‘ਚ ਪੇਸ਼ ਕੀਤਾ ਹੈ। ਵੀਡੀਓ ‘ਚ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਜਿਹਨਾਂ ਨੇ ਪੰਜਾਬੀ ‘ਚ ਗਿਣਤੀ ਦੇ ਸ਼ਬਦ ਬੋਲਦੇ ਤੇ ਮਿਊਜ਼ਿਕ ਡਾਇਰੈਕਟਰ ਸੱਤੇ ਗਿਣਤੀ ਦੇ ਅੰਗਰੇਜ਼ੀ ਵਾਲੇ ਸ਼ਬਦ ਬੋਲਦੇ ਨਜ਼ਰ ਆ ਰਹੇ ਹਨ। ਦੇਸੀ ਕਰਿਊ ਵਾਲਿਆਂ ਨੇ ਹਾਸੇ ਦੇ ਨਾਲ ਕਿਹਾ ਕਿ ਸਾਨੂੰ ਇਸ ਤੋਂ ਵੱਡਾ ਚੈਲੇਂਜ ਦਿਓ ਤੇ ਉਹਨਾਂ ਨਾਲ ਹੀ ਦੋ ਦੂਣੀ ਪੰਜ ਦੀ ਪੂਰੀ ਸਟਾਰ ਕਾਸਟ ਨੂੰ ਮੁਬਾਰਾਕਾਂ ਦਿੱਤੀਆਂ ਤੇ ਆਪਣੇ ਫੈਨਜ਼ ਨੂੰ ਮੂਵੀ ਦੇਖਣ ਲਈ ਕਿਹਾ।

https://www.instagram.com/p/BsYW8Pbgzb7/?utm_source=ig_embed

ਹੁਣ ਤੱਕ ਬਹੁਤ ਸਾਰੇ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਸਟਾਰਜ਼ ਵੀ ਇਸ ਚੈਲੇਂਜ ਨੂੰ ਐਕਸੇਪਟ ਕਰ ਚੁੱਕੇ ਹਨ। ਇਹ ਚੈਲੇਂਜ ਸ਼ੋਸ਼ਲ ਮੀਡੀਆ ‘ਤੇ ਪੂਰੀ ਤਰਾਂ ਛਾਇਆ ਹੋਇਆ ਹੈ। ਫਿਲਮੀ ਜਗਤ ਚ  ਹੀ ਨਹੀਂ ਬਲਕਿ ਆਮ ਲੋਕ ਵੀ ਇਸ ਚੈਲੇਂਜ ਨੂੰ ਪੂਰਾ ਕਰਕੇ ਸ਼ੋਸ਼ਲ ਮੀਡੀਆ ‘ਤੇ ਵੀਡੀਓਜ਼ ਅਪਲੋਡ ਕਰ ਰਹੇ ਹਨ।

https://www.instagram.com/p/BsS8HHkgova/

ਹੋਰ ਵੇਖੋ: ਦਬੰਗ ਅਭਿਨੇਤਾ ਕਰਤਾਰ ਚੀਮਾ ਜੋ ਕਿ ਮਨਾ ਰਹੇ ਨੇ ਅਪਣਾ 36ਵਾਂ ਜਨਮਦਿਨ

ਪੰਜਾਬੀ ਸਿਤਾਰਿਆਂ ਦੀ ਗੱਲ ਕਰੀਏ ਤਾਂ ਕੁਲਵਿੰਦਰ ਬਿੱਲਾ, ਜੈਸਮੀਨ ਸੈਂਡਲਾਸ, ਸਿੰਮੀ ਚਾਹਲ, ਜੱਸੀ ਗਿੱਲ, ਐਮੀ ਵਿਰਕ , ਜਾਰਡਨ ਸੰਧੂ, ਕਰਮਜੀਤ ਅਨਮੋਲ ਤੇ ਬਿੰਨੂ ਢਿੱਲੋਂ ਆਦਿ ਵਰਗੇ ਵੱਡੇ ਕਲਾਕਾਰਾਂ ਨੇ ਇਸ ਚੈਲੇਂਜ ਚ ਹਿੱਸਾ ਲੈ ਚੁੱਕੇ ਨੇ। ਪ੍ਰੋਡਿਊਸਰ ਬਾਦਸ਼ਾਹ ਦੀ ਫਿਲਮ ਦੋ ਦੂਣੀ ਪੰਜ ਗਿਆਰਾਂ ਜਨਵਰੀ ਯਾਨੀਕਿ ਅੱਜ ਲੋਕਾਂ ਦੇ ਰੂਬਰੂ ਹੋ ਚੁੱਕੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮੂਵੀ ਲੋਕਾਂ ਦੇ ਦਿਲ ਜਿੱਤ ਪਾਏਗੀ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network