ਸਰੀਰਕ ਤੌਰ ‘ਤੇ ਅਸਮਰਥ ਹੋਣ ਦੇ ਬਾਵਜੂਦ ਇਹ ਸਰਦਾਰ ਮਿਹਨਤ ਕਰਕੇ ਕਮਾਉਂਦਾ ਹੈ ਰੋਜ਼ੀ ਰੋਟੀ, ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਵੀਡੀਓ

written by Shaminder | September 04, 2021

ਗਾਇਕਾ ਸੁਨੰਦਾ ਸ਼ਰਮਾ  (Sunanda Sharma) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਬੀਤੇ ਦਿਨ ਸਾਂਝੀ ਕੀਤੀ ਹੈ । ਜੋ ਕਿ ਇੱਕ ਸਰੀਰਕ ਤੌਰ ‘ਤੇ ਅਸਮਰਥ ਸਰਦਾਰ ਨੌਜਵਾਨ (Sardar)  ਦੀ ਹੈ । ਇਹ ਨੌਜਵਾਨ ਰੋਜ਼ਾਨਾ ਲੁਧਿਆਣਾ ਤੋਂ ਚੰਡੀਗੜ੍ਹ ‘ਚ ਸਮਾਨ ਵੇਚਣ ਲਈ ਜਾਂਦਾ ਹੈ । ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਹੱਥੀਂ ਕਿਰਤ ਕਰਦਾ ਹੈ ।

Sunanda sharma,,-min Image From Instagram

ਹੋਰ ਪੜ੍ਹੋ : ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਸਾਨਾਂ ਦੇ ਧਰਨੇ ਤੋਂ ਸਾਂਝਾ ਕੀਤਾ ਵੀਡੀਓ

ਹਾਲਾਤ ਭਾਵੇਂ ਕਿੰਨੇ ਵੀ ਮਾੜੇ ਕਿੳੇੁਂ ਨਾ ਹੋਣ ਪਰ ਉਹ ਕਦੇ ਵੀ ਮੰਗ ਕੇ ਨਹੀਂ ਖਾਂਦਾ । ਕਿਸੇ ਚੈਨਲ ਨੂੰ ਇੰਟਰਵਿਊ ਦਿੰਦਾ ਇਹ ਸ਼ਖਸ ਆਪਣੇ ਬਾਰੇ ਦੱਸਦਾ ਨਜ਼ਰ ਆ ਰਿਹਾ ਹੈ । ਪਰ ਦੂਜੇ ਵੀਡੀਓ ‘ਚ ਉਹ ਸੁਨੰਦਾ ਸ਼ਰਮਾ ਦੇ ਨਾਲ ਗੱਲਬਾਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ।

ਸੁਨੰਦਾ ਸ਼ਰਮਾ ਨੇ ਕਿਹਾ ਕਿ ਇਸ ਸ਼ਖਸ ਦਾ ਨਾਂਅ ਕੁਲਵੰਤ ਸਿੰਘ ਹੈ ਅਤੇ ਲੁਧਿਆਣਾ ‘ਚ ਸੋਹਾਣਾ ਬੱਤੀਆਂ ਦੇ ਕੋਲ ਕੰਮ ਕਰਦਾ ਹੈ ਅਤੇ ਹਰ ਰੋਜ਼ ਲੁਧਿਆਣੇ ਤੋਂ ਚੰਡੀਗੜ੍ਹ ਜਾਂਦਾ ਹੈ । ਕਿਉਂਕਿ ਇਹ ਵੀਰ ਮਿਹਨਤ ਅਤੇ ਕਿਰਤ ਕਰਨ ‘ਚ ਵਿਸ਼ਵਾਸ਼ ਰੱਖਦਾ ਹੈ ।

Sunanda Sharma -min (1) Image From Instagram

ਇਸ ਲਈ ਇਸ ਵੀਰ ਦੀ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ । ਸੁਨੰਦਾ ਸ਼ਰਮਾ ਨੂੰ ਇਹ ਸ਼ਖਸ ੳੇੁਸ ਦੇ ਘਰ ਮਿਲਣ ਦੇ ਲਈ ਪਹੁੰਚਿਆ । ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਹਰ ਕੋਈ ਇਸ ਨੌਜਵਾਨ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ।

 

0 Comments
0

You may also like