ਕਈ ਫ਼ਿਲਮਾਂ ਵਿੱਚ ਕੰਮ ਕਰਨ ਦੇ ਬਾਵਜੂਦ ਅਦਾਕਾਰਾ ਟਿਊਲਿਪ ਜੋਸ਼ੀ ਨੂੰ ਬਾਲੀਵੁੱਡ ਵਿੱਚ ਨਹੀਂ ਮਿਲੀ ਕਾਮਯਾਬੀ

written by Rupinder Kaler | September 11, 2021

ਬਾਲੀਵੁੱਡ ਅਦਾਕਾਰਾ ਟਿਊਲਿਪ ਜੋਸ਼ੀ (Tulip Joshi)ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਅੱਜ ਕੱਲ੍ਹ ਉਹ ਫਿਲਮੀ ਦੁਨੀਆ ਤੋਂ ਦੂਰ ਰਹਿ ਕੇ ਆਪਣਾ ਕਾਰੋਬਾਰ ਸੰਭਾਲ ਰਹੀ ਹੈ । ਹੁਣ ਟਿਊਲਿਪ ਜੋਸ਼ੀ (Tulip Joshi) ਬਾਲੀਵੁੱਡ ਵਿੱਚੋਂ ਬਿਲਕੁਲ ਗਾਇਬ ਹੈ । ਟਿਊਲਿਪ ਜੋਸ਼ੀ (Tulip Joshi) ਦਾ ਜਨਮ 1979 ਵਿੱਚ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ । ਟਿਊਲਿਪ ਨੇ ਆਪਣੀ ਮੁੱਢਲੀ ਪੜ੍ਹਾਈ ਜਮਨਾਬਾਈ ਸਕੂਲ ਤੋਂ ਕੀਤੀ ਸੀ । ਸਾਲ 2000 ਵਿੱਚ ਉਸ ਨੇ ਮਿਸ ਇੰਡੀਆ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਪਰ ਕਾਮਯਾਬ ਨਹੀਂ ਹੋਈ ।

Pic Courtesy: Instagram

ਹੋਰ ਪੜ੍ਹੋ :

ਜਸਵਿੰਦਰ ਬਰਾੜ ਦੀ ਧੀ ਜਸ਼ਨ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਧੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

Pic Courtesy: Instagram

ਪਰ ਇਸ ਦੇ ਨਾਲ ਉਹ ਸਭ ਦੀਆਂ ਨਜ਼ਰਾਂ ਵਿੱਚ ਆ ਗਈ । ਇਸ ਤੋਂ ਬਾਅਦ ਉਸ ਨੇ ਕਈ ਇਸ਼ਤਿਹਾਰਾਂ ਵਿੱਚ ਕੰਮ ਕੀਤਾ । ਯਸ਼ਰਾਜ ਫ਼ਿਲਮਸ ਨੇ ਫ਼ਿਲਮ ਮੇਰੇ ਯਾਰ ਕੀ ਸ਼ਾਦੀ ਹੈ ਵਿੱਚ ਕਾਸਟ ਕੀਤਾ ਸੀ । ਇਸ ਫ਼ਿਲਮ ਵਿੱਚ ਉਸ ਦੇ ਨਾਲ ਜਿੰਮੀ ਸ਼ੇਰਗਿੱਲ ਸੀ । ਇਸ ਤੋਂ ਬਾਅਦ ਉਸ (Tulip Joshi) ਨੇ ਸ਼ਾਹਿਦ ਕਪੂਰ ਨਾਲ ਫ਼ਿਲਮ ਦਿਲ ਮਾਂਗੇ ਮੋਰ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਟਿਊਲਿਪ ਕਭੀ ਕਹੀਂ ਸੁਪਰਸਟਾਰ, ਧੋਖਾ, ਰਨਵੇ, ਡੈਡੀ ਕੂਲ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਈ ।

 

View this post on Instagram

 

A post shared by Tulip Joshi (@tulipkjoshi)

ਇਸ ਤੋਂ ਇਲਾਵਾ ਟਿਊਲਿਪ ਹੋਰ ਵੀ ਕਈ ਫ਼ਿਲਮਾਂ ਤੇ ਟੀਵੀ ਦੇ ਪ੍ਰੋਗਰਾਮਾਂ ਵਿੱਚ ਨਜ਼ਰ ਆਈ ਪਰ ਸਫ਼ਲ ਨਹੀਂ ਹੋਈ । ਟਿਊਲਿਪ ਨੇ ਕੈਪਟਨ ਵਿਨੋਦ ਨਈਅਰ ਨਾਲ ਵਿਆਹ ਕੀਤਾ ਹੈ । ਕਹਿੰਦੇ ਹਨ ਕਿ ਦੋਵੇਂ ਵਿਆਹ ਤੋਂ ਪਹਿਲਾਂ ਲਿਵਿੰਗ ਰਿਲੇਸ਼ਨ ਵਿੱਚ ਸਨ । ਵਿਨੋਦ 6 ਸਾਲ ਤੱਕ ਭਾਰਤੀ ਫੌਜ ਵਿੱਚ ਰਹੇ । ਇਸ ਤੋਂ ਬਾਅਦ ਉਹ ਮੁੰਬਈ ਵਾਪਿਸ ਆ ਗਏ । ਹੁਣ ਇਹ ਜੋੜਾ 600 ਕਰੋੜ ਦੀ ਕੰਪਨੀ ਨੂੰ ਸੰਭਾਲ ਰਿਹਾ ਹੈ ।

0 Comments
0

You may also like