ਦੇਵ ਖਰੌੜ ਤੇ ਜਿੰਮੀ ਸ਼ੇਰਗਿੱਲ ਇਸ ਪੰਜਾਬੀ ਫ਼ਿਲਮ ’ਚ ਆ ਸਕਦੇ ਹਨ ਨਜ਼ਰ …!

written by Rupinder Kaler | January 24, 2020

ਦੇਵ ਖਰੌੜ ਦੀ ਨਵੀਂ ਫ਼ਿਲਮ ਜ਼ਖਮੀ 7 ਫਰਵਰੀ ਨੂੰ ਸਿਨੇਮਾਂ ਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਦੇਵ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਪਰ ਇਸ ਸਭ ਦੇ ਚਲਦੇ ਦੇਵ ਖਰੌੜ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ । ਦੇਵ ਖਰੌੜ ਛੇਤੀ ਹੀ ਜਿੰਮੀ ਸ਼ੇਰਗਿੱਲ ਦੇ ਨਾਲ ਸਿਲਵਰ ਸਕਰੀਨ ਤੇ ਦਿਖਾਈ ਦੇਣ ਜਾ ਰਹੇ ਹਨ । https://www.instagram.com/p/B7atrwKgX0o/ ਖ਼ਬਰਾਂ ਦੀ ਮੰਨੀਏ ਤਾਂ ਜਿੰਮੀ ਸ਼ੇਰਗਿੱਲ ਦੀ ਪੰਜਾਬੀ ਫਿਲਮ ‘ਸ਼ਰੀਕ’ ਦਾ ਸੀਕੁਅਲ ‘ਸ਼ਰੀਕ 2’ ਬਣਨ ਜਾ ਰਹੀ ਹੈ, ਜਿਸ ਵਿੱਚ ਦੇਵ ਖਰੌੜ ਵੀ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਨਵਨੀਅਤ ਸਿੰਘ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਦਾ ਨਿਰਮਾਣ ਪੰਜਾਬੀ ਦੇ ਦੋ ਵੱਡੇ ਬੈਨਰ ਸਾਂਝੇ ਤੌਰ ‘ਤੇ ਕਰਨ ਜਾ ਰਹੇ ਹਨ। https://www.instagram.com/p/9JjQvBInuZ/ ਇਸ ਤੋਂ ਪਹਿਲਾ ਰਿਲੀਜ਼ ਹੋਈ ਸ਼ਰੀਕ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਜਿੰਮੀ ਸ਼ੇਰਗਿੱਲ ਇਸ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ । ਜਿੰਮੀ ਸ਼ੇਰਗਿੱਲ ਤੋਂ ਬਿਨ੍ਹਾਂ ਇਸ ਫ਼ਿਲਮ ‘ਚ ਮੁਕਲ ਦੇਵ, ਕੁਲਜਿੰਦਰ ਸਿੰਘ ਸਿੱਧੂ, ਗੱਗੂ ਗਿੱਲ, ਹੌਬੀ ਧਾਲੀਵਾਲ, ਸਿਮਰ ਗਿੱਲ ਅਤੇ ਮਾਹੀ ਗਿੱਲ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਏ ਸਨ। ਇਸ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਧੀਰਜ ਰਤਨ ਤੇ ਸੁਰਮੀਤ ਮਾਵੀ ਨੇ ਲਿਖੇ ਸਨ। https://www.instagram.com/p/7NW-uyonmD/

0 Comments
0

You may also like