ਦੇਵ ਖਰੌੜ ਫਿਰ ਤੋਂ ਗਾਂਧੀ 3 ਦੇ ਨਾਲ ਵੱਡੇ ਪਰਦੇ ‘ਤੇ ਧੱਕ ਪਾਉਣ ਆ ਰਹੇ ਨੇ, ਸ਼ੇਅਰ ਕੀਤਾ ਫ਼ਿਲਮ ਦਾ ਫਰਸਟ ਲੁੱਕ

written by Lajwinder kaur | January 22, 2020

ਪਿਛਲੇ ਸਾਲ ਬਲੈਕੀਆ ਤੇ ਡੀ.ਐੱਸ.ਪੀ. ਦੇਵ ਵਰਗੀ ਹਿੱਟ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਦੇਵ ਖਰੌੜ , ਜਿਨ੍ਹਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਬੈਕ ਟੂ ਬੈਕ ਸਰਪ੍ਰਾਈਜ਼ ਦੇ ਨਾਲ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ। ਉਹ ਬਹੁਤ ਜਲਦ ‘ਗਾਂਧੀ 3 ਯਾਰਾਂ ਦਾ ਯਾਰ’ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦੀ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਲਓ ਜੀ ਚੱਕੋ ਫਿਰ..ਤੁਹਾਡੀ ਡਿਮਾਂਡ ਤੇ ਗਾਂਧੀ 3 ਯਾਰਾਂ ਦਾ ਯਾਰ..’ਪੋਸਟਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

 
View this post on Instagram
 

Lao ji chko phr...tuhadi demand te GANDHI 3 yaara da yaar

A post shared by Dev Kharoud (@dev_kharoud) on

ਹੋਰ ਵੇਖੋ:ਗੈਰੀ ਸੰਧੂ ਹੋਏ ਭਾਵੁਕ, ਪਿਤਾ ਦੇ ਵਿਛੋੜੇ ਵਾਲੇ ਦਿਨ ਨੂੰ ਯਾਦ ਕਰਦੇ ਹੋਏ ਪਾਈ ਦਰਦ ਭਰੀ ਪੋਸਟ ਗੱਲ ਕਰਦੇ ਹਾਂ ਦੇਵ ਖਰੌੜ ਦੀ ਰੁਪਿੰਦਰ ਗਾਂਧੀ ਫ਼ਿਲਮ ਦੀ ਤਾਂ ਉਸ ਨੂੰ  ਤਰਨ ਮਾਨ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਇਸ ਫ਼ਿਲਮ ‘ਚ ਦੇਵ ਖਰੌੜ ਨੇ ਰੁਪਿੰਦਰ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਲੋਕਾਂ ਵੱਲੋਂ ਇਸ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਤੇ ਜਿਸਦੇ ਚਲਦੇ 2017 ‘ਚ ਇਸ ਫ਼ਿਲਮ ਦਾ ਸਿਕਵਲ ਰੁਪਿੰਦਰ ਗਾਂਧੀ 2 ਆਇਆ। ਰੁਪਿੰਦਰ ਗਾਂਧੀ 2 ਤੋਂ ਬਾਅਦ ਦਰਸ਼ਕਾਂ ਦੀ ਡਿਮਾਂਡ ਸੀ ਕਿ ਗਾਂਧੀ 3 ਆਵੇ। ਜਿਸਦੇ ਚੱਲਦੇ ਇਕ ਵਾਰ ਫਿਰ ਤੋਂ ਦੇਵ ਖਰੌੜ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਉਨ੍ਹਾਂ ਵੱਲੋਂ ਨਿਭਾਏ ਹਰ ਕਿਰਦਾਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਉਨ੍ਹਾਂ ਵੱਲੋਂ ਨਿਭਾਈ ਗਈ ਅਦਾਕਾਰੀ ਸਿੱਧਾ ਲੋਕਾਂ ਦੇ ਜ਼ਹਿਨ ਨੂੰ ਛੂੰਹਦੀ ਹੈ।
 
View this post on Instagram
 

ZAKHMI trailer...need ur support ???

A post shared by Dev Kharoud (@dev_kharoud) on

ਜੇ ਗੱਲ ਕਰੀਏ ਦੇਵ ਖਰੌੜ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਜ਼ਖਮੀ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਟਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like