ਫ਼ਿਲਮ ‘ਬਲੈਕੀਆ’ ਰਿਲੀਜ਼ਿੰਗ ਤੋਂ ਪਹਿਲਾਂ ਹੀ ਪਾ ਰਹੀ ਧੂਮ, ਟਰੇਲਰ ਨੰਬਰ ਇੱਕ ਟਰੈਡਿੰਗ ‘ਚ ਛਾਇਆ, ਦੇਖੋ ਵੀਡੀਓ

Written by  Lajwinder kaur   |  April 03rd 2019 01:00 PM  |  Updated: April 03rd 2019 01:00 PM

ਫ਼ਿਲਮ ‘ਬਲੈਕੀਆ’ ਰਿਲੀਜ਼ਿੰਗ ਤੋਂ ਪਹਿਲਾਂ ਹੀ ਪਾ ਰਹੀ ਧੂਮ, ਟਰੇਲਰ ਨੰਬਰ ਇੱਕ ਟਰੈਡਿੰਗ ‘ਚ ਛਾਇਆ, ਦੇਖੋ ਵੀਡੀਓ

ਦੇਵ ਖਰੌੜ ਦੀ ਮੋਸਟ ਅਵੇਟਡ ਫ਼ਿਲਮ ‘ਬਲੈਕੀਆ’ ਜਿਸ ਦਾ ਹਾਲ ਹੀ ‘ਚ ਟਰੇਲਰ ਸਰੋਤਿਆਂ ਦੇ ਰੁਬਰੂ ਹੋਇਆ ਹੈ। ‘ਬਲੈਕੀਆ’ ਦਾ ਟਰੇਲਰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਯੂ-ਟਿਊਬ ਉੱਤੇ ਟਰੈਡਿੰਗ ‘ਚ ਨੰਬਰ ਇੱਕ ਉੱਤੇ ਛਾਇਆ ਹੋਇਆ ਹੈ।

View this post on Instagram

 

1 on trending....thanx fr support ???? BLACKIA releasing worldwide 3 may 2019

A post shared by Dev Kharoud (@dev_kharoud) on

ਹੋਰ ਵੇਖੋ:ਭੰਗੜੇ ਦੇ ਗੀਤਾਂ ਦੇ ਬਾਦਸ਼ਾਹ ‘ਦਿਲਜੀਤ ਦੋਸਾਂਝ’ ਮਨਾ ਰਹੇ ਨੇ 35ਵਾਂ ਜਨਮਦਿਨ

ਟਰੇਲਰ ‘ਚ ਦੇਵ ਖਰੌੜ ਦੀ ਐਕਟਿੰਗ ਦੇ ਨਾਲ ਨਾਲ ਉਹਨਾਂ ਦਾ ਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ। ਐਕਸ਼ਨ ਤੋਂ ਇਲਾਵਾ ਫ਼ਿਲਮ ‘ਚ ਰੋਮਾਂਟਿਕ ਡਰਾਮਾ ਦੇ ਨਾਲ ਨਾਲ ਫੈਮਲੀ ਦਾ ਇਮੋਸ਼ਨਲ ਐਂਗਲ ਵੀ ਦੇਖਣ ਨੂੰ ਮਿਲ ਰਿਹਾ ਹੈ।

ਫ਼ਿਲਮ ‘ਚ ਨਾਇਕ ਦੀ ਮੂਵੀ ‘ਚ ਦੇਵ ਖਰੌੜ ਅਤੇ ਨਾਇਕਾ ਦੀ ਭੂਮਿਕ ‘ਚ ਅਹਾਨਾ ਢਿੱਲੋਂ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬਲੈਕੀਆ ਮੂਵੀ ‘ਚ ਦਿੱਗਜ ਕਲਾਕਾਰ ਜੰਗ ਬਹਾਦੁਰ ਸਿੰਘ, ਅਰਸ਼ ਹੁੰਦਲ, ਅਸ਼ੀਸ਼ ਦੁੱਗਲ ਅਤੇ ਕਈ ਹੋਰ ਨਾਮੀ ਕਲਾਕਾਰ ਵੀ ਨਜ਼ਰ ਆਉਣਗੇ। ਬਲੈਕੀਆ ਫ਼ਿਲਮ ਚ 1970 ਦੇ ਸਮੇਂ ਨੂੰ ਪੇਸ਼ ਕੀਤਾ ਜਾਵੇਗਾ ਜਦੋਂ ਪੰਜਾਬ ਅਤੇ ਪਾਕਿਸਤਾਨ ਦੇ ਖੁੱਲੇ ਬਾਡਰਾਂ ‘ਤੇ ਕਾਲੇ ਕਾਰੋਬਾਰੀਆਂ ਦਾ ਗੁੰਡਾ ਰਾਜ ਚੱਲ ਰਿਹਾ ਸੀ ਅਤੇ ਸੋਨੇ ਤੋਂ ਲੈ ਹੋਰ ਕਈ ਚੀਜ਼ਾਂ ਨੂੰ ਗੈਰ-ਕਾਨੂੰਨੀ ਢੰਗ ਰਾਹੀਂ ਬਲੈਕ ਕਰਕੇ ਇੱਧਰ-ਉੱਧਰ ਭੇਜਿਆ ਜਾਂਦਾ ਸੀ। ਸੁਖਮਿੰਦਰ ਧੰਜਾਲ ਦੇ ਡਾਇਰੈਕਸ਼ਨ ‘ਚ ਬਣੀ ਫ਼ਿਲਮ ਬਲੈਕੀਆ 3 ਮਈ ਨੂੰ ਰਿਲੀਜ਼ ਕੀਤੀ ਜਾਵੇਗੀ। ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network