ਪੰਜਾਬੀ ਸੱਭਿਆਚਾਰ 'ਤੇ ਚਾਨਣਾ ਪਾਉਂਦਾ ਹੈ ਅੰਗਰੇਜ਼ ਅਲੀ ਦਾ ਇਹ ਗੀਤ , ਦੇਖੋ ਵੀਡੀਓ

Written by  Aaseen Khan   |  December 18th 2018 01:53 PM  |  Updated: December 18th 2018 01:53 PM

ਪੰਜਾਬੀ ਸੱਭਿਆਚਾਰ 'ਤੇ ਚਾਨਣਾ ਪਾਉਂਦਾ ਹੈ ਅੰਗਰੇਜ਼ ਅਲੀ ਦਾ ਇਹ ਗੀਤ , ਦੇਖੋ ਵੀਡੀਓ

ਪੰਜਾਬੀ ਸੱਭਿਆਚਾਰ 'ਤੇ ਚਾਨਣਾ ਪਾਉਂਦਾ ਹੈ ਅੰਗਰੇਜ਼ ਅਲੀ ਦਾ ਇਹ ਗੀਤ , ਦੇਖੋ ਵੀਡੀਓ : ਪੰਜਾਬੀ ਫਿਲਮ ਇੰਡਸਟਰੀ 'ਚ ਵੱਖਰੀ ਪਹਿਚਾਣ ਬਣਾਉਣ ਵਾਲੇ ਦੇਵ ਖਰੌੜ ਜਿੰਨ੍ਹਾਂ ਫਿਲਮ ਦੀ 'ਯਾਰ ਬੇਲੀ' 14 ਦਿਸੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਗਾਣਿਆਂ ਦੀ ਗੱਲ ਕਰੀਏ ਤਾਂ ਇਸ 'ਚ 5 ਗੀਤ ਹਨ ਜਿੰਨ੍ਹਾਂ ਨੂੰ ਮੰਨੇ ਪ੍ਰਮੰਨੇ ਗਾਇਕ ਗੁਰਨਾਮ ਭੁੱਲਰ , ਜੌਰਡਨ ਸੰਧੂ , ਹੈਪੀ ਰਾਏਕੋਟੀ , ਨਛੱਤਰ ਗਿੱਲ ਅਤੇ ਪੰਜਵਾਂ ਗਾਣਾ ਦਮਦਾਰ ਗਾਇਕ ਅੰਗਰੇਜ਼ ਅਲੀ ਵੱਲੋਂ ਗਾਇਆ ਗਿਆ ਹੈ। ਜਿਸ ਦਾ ਨਾਮ ਹੈ 'ਪੱਗ'।

https://www.youtube.com/watch?v=FahFQPfBxHQ

ਹੋਰ ਪੜ੍ਹੋ : ਪੁਲਿਸ ‘ਚ ਭਰਤੀ ਹੋਣ ਜਾ ਰਹੇ ਨੇ ਦੇਵ ਖਰੌੜ, ਸੰਭਾਲਣਗੇ ਡੀ.ਐੱਸ.ਪੀ. ਦੀ ਕੁਰਸੀ

ਪੱਗ ਗਾਣਾ ਪੰਜਾਬ ਦੇ ਰੰਗਾਂ ਨੂੰ ਦਰਸਾਉਂਦਾ ਬਣਾਇਆ ਗਿਆ ਹੈ ,ਇਸ ਗੀਤ 'ਚ ਪੰਜਾਬ ਦੇ ਸੱਭਿਆਚਾਰ ਨੂੰ ਵੀ ਖੂਬ ਦਰਸਾਇਆ ਗਿਆ ਹੈ ਜਿਸ 'ਚ ਪੰਜਾਬੀ ਗੱਭਰੂ ਕੁੜਤੇ ਚਾਦਰੇ ਅਤੇ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਪੱਗ ਗਾਣੇ ਦਾ ਮਿਊਜ਼ਿਕ ਕੀਤਾ ਹੈ ਕਾਇਸਟਰੈਕਸ ਨੇ ਅਤੇ ਗਾਣੇ ਦੇ ਬੋਲ ਮਸ਼ਹੂਰ ਸਿੰਗਰ , ਲਿਰਿਸਿਟ ਅਤੇ ਐਟਕਰ ਹੈਪੀ ਰਾਏਕੋਟੀ ਨੇ ਲਿਖੇ ਹਨ। ਗਾਣੇ 'ਚ ਫਿਲਮ ਦੀ ਕਾਸਟ ਵੀ ਦਿਖਾਈ ਦੇ ਰਹੀ ਹੈ। ਫ਼ਿਲਮ 'ਯਾਰ ਬੇਲੀ' ਦੀ ਗੱਲ ਕਰੀਏ ਤਾਂ ਫਿਲਮ 'ਚ ਦੇਵ ਖਰੌੜ ਉਹਨਾਂ ਤੋਂ ਇਲਾਵਾ , ਬੀ ਐਨ ਸ਼ਰਮਾ , ਕਰਮਜੀਤ ਅਨਮੋਲ , ਸਾਬੀ ਸੁਰੀ , ਲਖਵਿੰਦਰ ਖੰਡੋਲਾ ਅਤੇ ਹਰਪ੍ਰੀਤ ਢਿੱਲੋਂ ਵਰਗੇ ਵੱਡੇ ਅਦਾਕਾਰ ਆਪਣੀ ਐਕਟਿੰਗ ਦਾ ਜਾਦੂ ਬਿਖੇਰਦੇ ਨਜ਼ਰ ਆ ਰਹੇ ਹਨ। ਫਿਲਮ ਦੀ ਸਟੋਰੀ , ਸਕਰੀਨ ਪਲੇ ਅਤੇ ਡਾਇਰੈਕਸ਼ਨ ਸੁਖਜਿੰਦਰ ਸਿੰਘ ਵੱਲੋਂ ਕੀਤੀ ਗਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network