ਦੇਵ ਖਰੌੜ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖ਼ਬਰੀ, ਇਸ ਦਿਨ ਰਿਲੀਜ਼ ਹੋਵੇਗੀ ‘ਡਾਕੂਆਂ ਦਾ ਮੁੰਡਾ-2’

Written by  Rupinder Kaler   |  March 19th 2021 10:25 AM  |  Updated: March 19th 2021 10:27 AM

ਦੇਵ ਖਰੌੜ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖ਼ਬਰੀ, ਇਸ ਦਿਨ ਰਿਲੀਜ਼ ਹੋਵੇਗੀ ‘ਡਾਕੂਆਂ ਦਾ ਮੁੰਡਾ-2’

ਦੇਵ ਖਰੌੜ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ, ਕਿਉਂਕਿ ਉਹਨਾਂ ਦੀ ਫਿਲਮ 'ਡਾਕੂਆਂ ਦਾ ਮੁੰਡਾ 2' ਦੀ ਰਿਲੀਜ਼ਿੰਗ ਡੇਟ ਰਿਲੀਜ਼ਿੰਗ ਡੇਟ ਦਾ ਐਲਾਨ ਹੋ ਗਿਆ ਹੈ । ਫਿਲਮ 23 ਜੁਲਾਈ 2021 ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੇ ਲੀਡ ਕਿਰਦਾਰ ਦੇਵ ਖਰੌੜ ਦੇ ਨਾਲ ਜਪਜੀ ਖਹਿਰਾ ਨਜ਼ਰ ਆਉਣਗੇ ।

image from dev kharoud's instagram

ਹੋਰ ਪੜ੍ਹੋ :

ਪੰਜਾਬੀ ਇੰਡਸਟਰੀ ਤੋਂ ਆਈ ਦੁੱਖਦਾਇਕ ਖ਼ਬਰ, ਥਿਏਟਰ ਅਤੇ ਫ਼ਿਲਮ ਅਦਾਕਾਰਾ ਦਾ ਦਿਹਾਂਤ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਜਾਣਕਾਰੀ

image from dev kharoud's instagram

ਇਹਨਾਂ ਤੋਂ ਇਲਾਵਾ ਅਦਾਕਾਰ ਪ੍ਰੀਤ ਬਾਠ, ਲਕੀ ਧਾਲੀਵਾਲ ਤੇ ਬਲਵਿੰਦਰ ਬੁਲਟ ਸਮੇਤ ਹੋਰ ਕਈ ਕਲਾਕਾਰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ । ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ "ਫਿਲਮ ਲਈ ਸਾਰੇ ਡੇਟਸ ਮਾਰਕ ਕਰਲੋ।"

ਤੁਹਾਨੂੰ ਦੱਸ ਦਿੰਦੇ ਹਾਂ ਕਿ ਫਿਲਮ 'ਡਾਕੂਆਂ ਦਾ ਮੁੰਡਾ 2' ਦੀ ਸ਼ੂਟਿੰਗ ਨਵੰਬਰ ਦੇ ਮਹੀਨੇ ਤੋਂ ਸ਼ੁਰੂ ਹੋਈ ਸੀ । 'ਡਾਕੂਆਂ ਦਾ ਮੁੰਡਾ-2' ਫਿਲਮ ਡਾਕੂਆਂ ਦਾ ਮੁੰਡਾ ਦਾ ਸੀਕੁਅਲ ਹੈ। ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਅੰਬਾਲਾ ਤੇ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕੇ 'ਚ ਹੋਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network