ਗਿੱਲ ਰੌਂਤਾ, ਹਿੰਮਤ ਸੰਧੂ ਤੇ ਦੇਵ ਖਰੌੜ ਦੀ ਇਹ ਤਿਕੜੀ ਦੇ ਰਹੀ ਹੈ ਹਿੱਟ ਗੀਤ

Written by  Lajwinder kaur   |  June 21st 2019 03:09 PM  |  Updated: June 21st 2019 03:09 PM

ਗਿੱਲ ਰੌਂਤਾ, ਹਿੰਮਤ ਸੰਧੂ ਤੇ ਦੇਵ ਖਰੌੜ ਦੀ ਇਹ ਤਿਕੜੀ ਦੇ ਰਹੀ ਹੈ ਹਿੱਟ ਗੀਤ

ਇੱਕ ਗੀਤਕਾਰ ਵੱਲੋਂ ਲਿਖੇ ਗੀਤ ਨੂੰ ਸਹੀ ਆਵਾਜ਼ ਦੇ ਨਾਲ ਪੇਸ਼ ਕੀਤਾ ਜਾਵੇ ਤਾਂ ਉਹ ਗੀਤ ਸਫਲਤਾ ਦੀ ਕਾਮਯਾਬੀ ਨੂੰ ਜ਼ਰੂਰ ਛੂੰਹਦਾ ਹੈ। ਜੀ ਹਾਂ ਅਜਿਹਾ ਹੀ ਸਾਬਿਤ ਕਰ ਰਹੀ ਹੈ ਗਿੱਲ ਰੌਂਤਾ ਤੇ ਹਿੰਮਤ ਸੰਧੂ ਦੀ ਜੋੜੀ। ਗੀਤਕਾਰ ਗਿੱਲ ਰੌਂਤਾ ਦੀ ਕਲਮ ਨੂੰ ਜਦੋਂ ਹਿੰਮਤ ਸੰਧੂ ਦੀ ਆਵਾਜ਼ ਮਿਲ ਜਾਂਦੀ ਹੈ ਤਾਂ ਗੀਤ ਸੁਪਰ ਹਿੱਟ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਹੈ, ਤੇ ਜੇ ਇਹ ਗੀਤ ਨੂੰ ਅਦਾਕਾਰ ਦੇਵ ਖਰੌੜ ਉੱਤੇ ਫ਼ਿਲਮਾਇਆ ਜਾਵੇ ਤਾਂ ਸੁਪਰ ਡੁਪਰ ਹਿੱਟ ਹੋਣਾ ਤਾਂ ਤਹਿ ਹੈ।

ਹੋਰ ਵੇਖੋ: ਅਖਿਲ ਦੇ ‘ਖ਼ਾਬ’ ਗੀਤ ਨੇ ਪਾਰ ਕੀਤਾ 300 ਮਿਲੀਅਨ ਦਾ ਅੰਕੜਾ

ਇਹ ਤਿਕੜੀ ਇਕ ਵਾਰ ਫ਼ਿਰ ਤੋਂ ਇਕੱਠੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਦੇਵ ਖੌਰੜ ਦੀ ਫ਼ਿਲਮ ਡੀ.ਐੱਸ.ਪੀ.ਦੇਵ ਫ਼ਿਲਮ ਦਾ ਪਹਿਲਾਂ ਗੀਤ ਵੱਡੇ ਜਿਗਰੇ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਗਿੱਲ ਰੌਂਤੇ ਦੀ ਕਲਮ ਚੋਂ ਹੀ ਨਿਕਲੇ ਨੇ ਦਮਦਾਰ ਆਵਾਜ਼ ਚ ਹਿੰਮਤ ਸੰਧੂ ਨੇ ਗਾਇਆ ਹੈ ਤੇ ਗੀਤ ਨੂੰ ਦੇਵ ਖਰੌੜ ਉੱਤੇ ਹੀ ਫ਼ਿਲਮਾਇਆ ਗਿਆ ਹੈ।

ਗਿੱਲ ਰੌਂਤੇ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ‘We don’t laugh to show laughter, these are the flags of freedom of the soul who are lost after winning

#gillraunta ਹਾਸੇ ਦਿਖਾਉਣ ਲਈ ਨੀ ਹੱਸੇ ਜਾਂਦੇ ਇਹ ਤਾਂ ਰੂਹ ਦੀ ਅਜ਼ਾਦੀ ਦੇ ਝੰਡੇ ਹੁੰਦੇ ਆ ਜਿਹੜੇ ਜਿੱਤਾਂ ਤੋਂ ਬਾਅਦ ਗੱਡੇ ਜਾਂਦੇ ਨੇ #gillraunta’

ਇਸ ਤੋਂ ਪਹਿਲਾਂ ਵੀ ਫ਼ਿਲਮ ਬਲੈਕੀਆ ਦਾ ਟਾਈਟਲ ਟਰੈਕ ਵੀ ਹਿੰਮਤ ਸੰਧੂ ਵੱਲੋਂ ਗਾਇਆ ਗਿਆ ਸੀ ਤੇ ਗੀਤ ਦੇ ਬੋਲ ਗਿੱਲ ਰੌਂਤਾ ਨੇ ਹੀ ਲਿਖੇ ਸਨ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network