ਦੇਵ ਖਰੌੜ ਦੀ ਫ਼ਿਲਮ ਬਲੈਕੀਆ ਨੇ ਸਿਨਮਾ 'ਚ ਦਰਸ਼ਕਾਂ ਦੇ ਪਵਾਏ ਭੰਗੜੇ, ਦੇਖੋ ਵੀਡੀਓ

written by Aaseen Khan | May 03, 2019

ਦੇਵ ਖਰੌੜ ਦੀ ਫ਼ਿਲਮ ਬਲੈਕੀਆ ਨੇ ਸਿਨਮਾ 'ਚ ਦਰਸ਼ਕਾਂ ਦੇ ਪਵਾਏ ਭੰਗੜੇ, ਦੇਖੋ ਵੀਡੀਓ : ਦੇਵ ਖਰੌੜ ਜਿੰਨ੍ਹਾਂ ਦੀ ਫ਼ਿਲਮ 'ਬਲੈਕੀਆ' 3 ਮਈ ਯਾਨੀ ਅੱਜ ਸਿਨਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ ਹੁੰਦੇ ਹੀ ਫ਼ਿਲਮ ਨੇ ਪਰਦੇ 'ਤੇ ਧੁੰਮਾਂ ਪਾ ਦਿੱਤੀਆਂ ਹਨ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਜਿਵੇਂ ਕਿ ਇਸ ਵੀਡੀਓ 'ਚ ਦੇਖ ਸਕਦੇ ਹੋ ਸਿਨਮਾ 'ਚ ਬੈਠੇ ਦਰਸ਼ਕ ਕਿੰਝ ਦੇਵ ਖਰੌੜ ਅਤੇ ਇਹਾਨਾ ਢਿੱਲੋਂ ਦੀ ਮੂਵੀ ਬਲੈਕੀਆ ਦਾ ਅਨੰਦ ਮਾਣ ਰਹੇ ਹਨ ਤੇ ਆਪਣੀਆਂ ਕੁਰਸੀਆਂ ਤੋਂ ਖੜੇ ਹੋ ਕਿ ਭੰਗੜੇ ਪਾ ਰਹੇ ਹਨ।

ਸੁਖਮਿੰਦਰ ਧੰਜਲ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਬਲੈਕੀਆ ਇੱਕ ਪੀਰੀਅਡ ਡਰਾਮਾ ਹੈ ਜਿਸ 'ਚ 1970 'ਚ ਹੁੰਦੇ ਕਾਲੇ ਕਾਰੋਬਾਰ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਵਿਵੇਕ ਓਹਰੀ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਕਈ ਵੈਬ ਚੈਨਲਜ਼ ਵੱਲੋਂ ਫ਼ਿਲਮ ਬਲੈਕੀਆ ਦੇ ਪਬਲਿਕ ਰੀਵਿਊ ਵੀ ਲਏ ਗਏ ਹਨ ਜਿਸ 'ਚ ਬਲੈਕੀਆ ਦਰਸ਼ਕਾਂ ਦੇ ਦਿਲ 'ਤੇ ਰਾਜ ਕਰਨ 'ਚ ਕਾਮਯਾਬੀ ਸਾਬਿਤ ਹੋ ਰਹੀ ਹੈ। ਹੋਰ ਵੇਖੋ : ਜਦੋਂ ਗੁਰਪ੍ਰੀਤ ਘੁੱਗੀ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਆ ਗਿਆ 'ਸੱਪ' ਤਾਂ ਵੇਖੋ ਕੀ ਹੋਇਆ
ਕਈ ਥਾਵਾਂ 'ਤੇ ਫ਼ਿਲਮ ਬਲੈਕੀਆ ਹਾਊਸ ਫੁੱਲ ਦੇ ਦੇਖਣ ਨੂੰ ਮਿਲ ਰਹੀ ਹੈ। ਦੇਵ ਖਰੌੜ ਤੇ ਬਾਕੀ ਅਦਾਕਾਰਾਂ ਦੀ ਐਕਟਿੰਗ ਨੂੰ ਵੀ ਚੰਗੇ ਰੀਵਿਊ ਮਿਲ ਰਹੇ ਹਨ। ਗਲੋਬ ਮੂਵੀਜ਼ ਅਤੇ ਪੀਟੀਸੀ ਮੋਸ਼ਨ ਪਿਕਚਰਜ਼ ਵੱਲੋਂ ਦੁਨੀਆਂ ਭਰ 'ਚ ਫ਼ਿਲਮ ਬਲੈਕੀਆ ਨੂੰ ਰਿਲੀਜ਼ ਕੀਤਾ ਗਿਆ ਹੈ।

0 Comments
0

You may also like