ਇਸ ਤਰੀਕ ਨੂੰ ਨਜ਼ਰ ਆਉਣਗੇ ਦੇਵ ਖਰੌੜ ‘ਡੀ.ਐਸ.ਪੀ.’ ਦੀ ਵਰਦੀ ‘ਚ

Written by  Lajwinder kaur   |  December 20th 2018 04:22 PM  |  Updated: December 20th 2018 04:22 PM

ਇਸ ਤਰੀਕ ਨੂੰ ਨਜ਼ਰ ਆਉਣਗੇ ਦੇਵ ਖਰੌੜ ‘ਡੀ.ਐਸ.ਪੀ.’ ਦੀ ਵਰਦੀ ‘ਚ

ਪੰਜਾਬੀ ਇੰਡਸਟਰੀ ਜਿਸ ‘ਚ ਹੀਰੋ ਦੀ ਭੂਮਿਕਾਂ ‘ਚ ਪੰਜਾਬੀ ਗਾਇਕਾਂ ਨੇ ਅਪਣਾ ਦਬਦਬਾ ਬਣਾਇਆ ਹੋਇਆ ਹੈ ਪਰ ਕੁੱਝ ਅਦਾਕਾਰ ਅਜਿਹੇ ਹਨ ਜਿਹਨਾਂ ਨੇ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮੰਨਾ ਚੁੱਕੇ ਹਨ ਜਿਹਨਾਂ ‘ਚ ਹਰਮਨ ਪਿਆਰੇ ਅਦਾਕਾਰ ਦੇਵ ਖਰੌੜ ਵੀ ਸ਼ਾਮਿਲ ਹਨ। ਆਪਣੀ ਵਿਲੱਖਣ ਅਦਾਕਾਰੀ ਦੇ ਮਾਲਕ ਦੇਵ ਖਰੌੜ ਜੋ ਕੇ ਬਹੁਤ ਜਲਦ ਆਪਣੀ ਨਵੀਂ ਫ਼ਿਲਮ ‘ਡੀ.ਐਸ.ਪੀ. ਦੇਵ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣਗੇ।

https://www.instagram.com/p/Brke4G8gp9t/

ਅਦਾਕਾਰ ਦੇਵ ਖਰੌੜ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਪੋਸਟਰ ਸ਼ੇਅਰ ਕਰਦੇ ਹੋਏ ਫਿਲਮ ਦੀ ਡੇਟ ਬਾਰੇ ਦੱਸਿਆ ਹੈ। ਉਨ੍ਹਾਂ ਨੇ ਨਾਲ ਲਿਖਿਆ ਹੈ ਕਿ ‘ਵਨ ਮੌਰ ਐਂਕਸ਼ਨ ਧਮਾਕਾ ‘ਡੀ.ਐਸ.ਪੀ. ਦੇਵ’ ਰਿਲੀਜ਼ 2 ਅਗਸਤ 2019’। ਇਸ ਤੋਂ ਪਹਿਲਾਂ ਦੇਵ ਖਰੌੜ ਨੇ ਇਸ ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਇੱਕ ਹੋਰ ਡਿਫਰੈਂਟ ਸਟੋਰੀ ਬੇਸਡ ਮੂਵੀ, ਡੀ.ਐਸ.ਪੀ. ਦੇਵ।

Dev Kharoud movie DSP Dev releasing date 2 august 2019 ਇਸ ਤਰੀਕ ਨੂੰ ਨਜ਼ਰ ਆਉਣਗੇ ਦੇਵ ਖਰੌੜ ‘ਡੀ.ਐਸ.ਪੀ.’ ਦੀ ਵਰਦੀ ‘ਚ

ਹੋਰ ਦੇਖੋ: ਜਾਣੋ ਕਿਉਂ ਪੰਜਾਬ ਪੁਲਿਸ ਦੀ ਵਰਦੀ ‘ਚ ਨਜ਼ਰ ਆਏ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ‘ਛੜਾ ਮੁੰਡਾ’

ਇਸ ਫਿਲਮ ‘ਚ ਦੇਵ ਖਰੌੜ ਦੇ ਨਾਲ ਮਾਨਵ ਵਿਜ , ਜਗਜੀਤ ਸੰਧੂ ਅਤੇ ਲੱਕੀ ਧਾਲੀਵਾਲ ਸਾਥ ਨਿਭਾਉਦੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਨੂੰ ਗੁਰਪ੍ਰੀਤ ਭੁੱਲਰ ਨੇ ਕਲਮਬੰਦ ਕੀਤਾ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਨੇ ਕੀਤਾ ਹੈ। ਦੇਵ ਖਰੌੜ ਜੋ ਕੇ ਡਾਕੂਆਂ ਦਾ ਮੁੰਡਾ ਅਤੇ ਰੁਪਿੰਦਰ ਗਾਂਧੀ ‘ਚ ਆਪਣੀ ਦਮਦਾਰ ਅਦਾਕਾਰੀ ਨੂੰ ਪੇਸ਼ ਕਰ ਚੁੱਕੇ ਹਨ। ਪੰਜਾਬੀ ਅਦਾਕਾਰ ਦੇਵ ਜਿਹਨਾਂ ਦੀਆਂ ਹਰ ਮੂਵੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਦਾ ਹੈ। ਦੇਵ ਖਰੌੜ ਜੋ ਕਿ ਬਹੁਤ ਜਲਦ ‘ਕਾਕਾ ਜੀ’  ਅਤੇ ‘ਸਰਾਭਾ’ ਸਰੋਤਿਆਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network