ਦੇਵ ਖਰੌੜ ਨੇ ‘ਬਾਈ ਜੀ ਕੁੱਟਣਗੇ’ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਦੱਸੀ ਰਿਲੀਜ਼ ਡੇਟ

Written by  Lajwinder kaur   |  October 03rd 2021 03:13 PM  |  Updated: October 03rd 2021 03:15 PM

ਦੇਵ ਖਰੌੜ ਨੇ ‘ਬਾਈ ਜੀ ਕੁੱਟਣਗੇ’ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਦੱਸੀ ਰਿਲੀਜ਼ ਡੇਟ

ਪੰਜਾਬੀ ਫ਼ਿਲਮੀ ਇੰਡਸਟਰੀ ਦੇ ਐਕਸ਼ਨ ਹੀਰੋ ਯਾਨੀ ਕਿ ਦੇਵ ਖਰੌੜ Dev Kharoud ਇਸ ਵਾਰ ਐਕਸ਼ਨ ਦੇ ਨਾਲ ਲਗਾਉਣਗੇ ਕਾਮੇਡੀ ਦਾ ਤੜਕਾ। ਜੀ ਹਾਂ ਉਹ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ ਬਾਈ ਜੀ ਕੁੱਟਣਗੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ।

inside image of dev kharoud-min Image Source: Instagram

ਹੋਰ ਪੜ੍ਹੋ : ਰਾਨੂ ਮੰਡਲ ਦਾ ਨਵਾਂ ਵੀਡੀਓ ਛਾਇਆ ਸੋਸ਼ਲ ਮੀਡੀਆ, ‘Manike Mage Hithe’ ਗੀਤ ਗਾਉਂਦੀ ਆਈ ਨਜ਼ਰ, ਦੇਖੋ ਵਾਇਰਲ ਵੀਡੀਓ

ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾੰ ਨੇ ਲਿਖਿਆ ਹੈ- ਕਰ ਲਓ ਜੀ ਤਰੀਕ ਨੋਟ...ਬਾਈ ਜੀ ਕੁੱਟਣਗੇ 27 ਮਈ 2022????’ ਨਾਲ ਹੀ ਉਨ੍ਹਾਂ ਇਸ ਫ਼ਿਲਮ ਦੀ ਬਾਕੀ ਦੀ ਸਟਾਰ ਕਾਸਟ ਨੂੰ ਵੀ ਟੈਗ ਕੀਤਾ ਹੈ।  ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਪੋਸਟ ਉੱਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

inside image of upasan singh-min Image Source: Instagram

ਹੋਰ ਪੜ੍ਹੋ : ਆਈਪੀਐਲ 2021: ਅਦਾਕਾਰਾ ਪ੍ਰੀਤੀ ਜ਼ਿੰਟਾ ਦੀ ਗੋਦੀ ‘ਚ ਬੈਠਿਆ ਨਜ਼ਰ ਆਇਆ ਇਹ ਕਿਊਟ ਬੱਚਾ, ਹਰ ਕੋਈ ਜਾਣਾ ਚਾਹੁੰਦਾ ਹੈ ਕਿ ਇਹ ਬੱਚਾ ਹੈ ਕੌਣ?

ਇਸ ਫ਼ਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਉਪਸਨਾ ਸਿੰਘ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ‘ਚ ਦੇਵ ਖਰੌੜ ਤੋਂ ਇਲਾਵਾ ਉਪਸਨਾ ਸਿੰਘ ਦਾ ਪੁੱਤਰ ਨਾਨਕ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਗੁਰਪ੍ਰੀਤ ਘੁੱਗੀ, ਉਪਸਨਾ ਸਿੰਘ ਤੇ ਕਈ ਹੋਰ ਕਲਾਕਾਰ ਵੀ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 27 ਮਈ ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by Dev Kharoud (@dev_kharoud)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network