Advertisment

ਦੇਵ ਖਰੌੜ ਦੀ ਫਿਲਮ ਬਲੈਕੀਆ ਦੇ ਟੀਜ਼ਰ ਤੋਂ ਬਾਅਦ ਟਰੇਲਰ ਲਈ ਹੋ ਜਾਓ ਤਿਆਰ, ਇਸ ਦਿਨ ਹੋਵੇਗਾ ਰਿਲੀਜ਼

author-image
By Aaseen Khan
New Update
ਦੇਵ ਖਰੌੜ ਦੀ ਫਿਲਮ ਬਲੈਕੀਆ ਦੇ ਟੀਜ਼ਰ ਤੋਂ ਬਾਅਦ ਟਰੇਲਰ ਲਈ ਹੋ ਜਾਓ ਤਿਆਰ, ਇਸ ਦਿਨ ਹੋਵੇਗਾ ਰਿਲੀਜ਼
Advertisment
ਦੇਵ ਖਰੌੜ ਦੀ ਫਿਲਮ ਬਲੈਕੀਆ ਦੇ ਟੀਜ਼ਰ ਤੋਂ ਬਾਅਦ ਟਰੇਲਰ ਲਈ ਹੋ ਜਾਓ ਤਿਆਰ, ਇਸ ਦਿਨ ਹੋਵੇਗਾ ਰਿਲੀਜ਼ : ਦੇਵ ਖਰੌੜ ਜਿੰਨ੍ਹਾਂ ਦੀਆਂ ਫ਼ਿਲਮਾਂ ਨੇ ਪੰਜਾਬੀ ਸਿਨੇਮਾ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਅਤੇ ਕਾਕਾ ਜੀ ਵਰਗੀਆਂ ਲਗਾਤਾਰ ਹਿੱਟ ਅਤੇ ਵੱਡੀਆਂ ਫ਼ਿਲਮਾਂ ਦੇਣ ਤੋਂ ਬਾਅਦ ਇੱਕ ਵਾਰ ਫਿਰ ਦੇਵ ਖਰੌੜ 'ਬਲੈਕੀਆ' ਨਾਲ ਸਿਨੇਮਾ 'ਤੇ ਧੱਕ ਪਾਉਣ ਜਾ ਰਹੇ ਹਨ। ਜੀ ਹਾਂ ਕੁਝ ਦਿਨ ਪਹਿਲਾਂ ਫਿਲਮ ਬਲੈਕੀਆ ਦਾ ਟੀਜ਼ਰ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲਿਆ ਹੈ।ਅਤੇ ਟਰੇਲਰ ਲਈ ਵੀ ਤਿਆਰ ਹੋ ਜਾਓ ਕਿਉਂਕਿ ਦੇਵ ਖਰੌੜ ਵੱਲੋਂ ਫਿਲਮ ਦੇ ਟਰੇਲਰ ਰਿਲਜ਼ੀ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਫਿਲਮ ਬਲੈਕੀਆ ਦਾ ਟਰੇਲਰ 1 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਬਾਰੇ ਦੇਵ ਖਰੌੜ ਨੇ ਫਿਲਮ ਦਾ ਪੋਸਟਰ ਸਾਂਝਾਂ ਕਰ ਜਾਣਕਾਰੀ ਦਿੱਤੀ ਹੈ।
Advertisment
ਉਹਨਾਂ ਲਿਖਿਆ ਹੈ "ਲਓ ਜੀ ਰਹਿ ਗਏ ਸਿਰਫ 4 ਦਿਨ ... "ਬਲੈਕੀਆ" ਦਾ ਟ੍ਰੇਲਰ ਆ ਰਿਹਾ ਹੈ 1 ਅਪ੍ਰੈਲ ਨੂੰ । ਉਮੀਦ ਹੈ ਟ੍ਰੇਲਰ ਨੂੰ ਵੀ ਟੀਜ਼ਰ ਵਾਂਗ ਪਿਆਰ ਨਾਲ ਨਵਾਜੋਗੇ ...ਦੇਵ ਖਰੌੜ ਦੀ ਬਲੈਕੀਆ ਦੇ ਟੀਜ਼ਰ 'ਚ ਦੇਵ ਹੋਰਾਂ ਦਾ ਸ਼ਾਨਦਾਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਸੀ।ਜਿਸ ਦੇ ਚਲਦਿਆਂ ਟੀਜ਼ਰ ਯੂ ਟਿਊਬ 'ਤੇ ਟਰੈਂਡਿੰਗ 'ਚ ਰਿਹਾ ਸੀ। ਦੱਸ ਦਈਏ ਦੇਵ ਖਰੌੜ ਤੋਂ ਇਲਾਵਾ ਫਿਲਮ ‘ਚ ਇਹਾਨਾ ਢਿੱਲੋਂ,ਜੰਗ ਬਹਾਦੁਰ ਸਿੰਘ ਅਰਸ਼ ਹੁੰਦਲ ਅਤੇ ਅਸ਼ੀਸ਼ ਦੁੱਗਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਦੇਵ ਖਰੌੜ ਦੀ ਬਲੈਕੀਆ ਫਿਲਮ ਪੰਜਾਬ ਦੇ 1970 ‘ਚ ਚੱਲ ਰਹੇ ਉਸ ਦੌਰ ਨੂੰ ਪੇਸ਼ ਕਰੇਗੀ ਜਦੋਂ ਪਾਕਿਸਤਾਨ ਅਤੇ ਭਾਰਤ ਦੇ ਖੁੱਲੇ ਬਾਰਡਰ ‘ਤੇ ਸੋਨੇ ਅਤੇ ਹੋਰ ਚੀਜ਼ਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਇੱਧਰ ਉੱਧਰ ਲਿਜਾਇਆ ਜਾਂਦਾ ਸੀ ਅਤੇ ਇਸ ਕਾਲ਼ੇ ਕਾਰੋਬਾਰ ਦੇ ਚਲਦਿਆਂ ਗੈਂਗ ਵਾਰ ਦੀਆਂ ਝਲਕਾਂ ਨੂੰ ਵੀ ਪੇਸ਼ ਕਰਦੀ ਨਜ਼ਰ ਆਵੇਗੀ ਬਲੈਕੀਆ।ਫਿਲਮ ਨੂੰ ਸੁਖਮਿੰਦਰ ਧੰਜਾਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਵਿਵੇਕ ਓਹਰੀ ਪ੍ਰੋਡਿਊਸਰ ਹਨ। ਹੋਰ ਵੇਖੋ : "ਬਲੈਕੀਆ" ਸਿਰਫ ਇਕ ਕਹਾਣੀ ਨੂੰ ਨਹੀ ਇਕ ਅਣਕਹੇ ਦੋਰ ਨੂੰ ਪਰਦੇ ਤੇ ਰੂਪਮਾਨ ਕਰੇਗੀ - ਦੇਵ ਖਰੌੜ dev kharoud upcoming movie blackia trailer out soon release date reveal dev kharoud upcoming movie blackia ਕਹਾਣੀ ਅਤੇ ਸਕਰੀਨ ਪਲੇ ਇੰਦਰ ਪਾਲ ਸਿੰਘ ਵੱਲੋਂ ਲਿਖਿਆ ਗਿਆ ਹੈ। ਇਹ ਫਿਲਮ 26 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ। ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment