'ਬਲੈਕੀਆ' 'ਚ ਦਿਖੇਗਾ ਦੇਵ ਖਰੌੜ ਦਾ ਹਰ ਇੱਕ ਰੰਗ, ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

written by Aaseen Khan | April 01, 2019

ਦੇਵ ਖਰੌੜ 'ਤੇ ਅਹਾਨਾ ਢਿੱਲੋਂ ਦੀ ਮੋਸਟ ਅਵੇਟਡ ਫਿਲਮ ਬਲੈਕੀਆ ਦਾ ਟਰੇਲਰ ਆਖਿਰ ਕਾਰ ਰਿਲੀਜ਼ ਹੋ ਚੁੱਕਿਆ ਹੈ। ਜਿਵੇਂ ਕਿ ਟੀਜ਼ਰ 'ਚ ਦੇਵ ਖਰੌੜ ਦਾ ਸ਼ਾਨਦਾਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਸੀ ਟਰੇਲਰ ਉਸ ਤੋਂ ਕੀਤੇ ਜ਼ਿਆਦਾ ਜ਼ਬਰਦਸਤ ਹੈ। ਸੁਖਮਿੰਦਰ ਧੰਜਾਲ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਬਲੈਕੀਆ ਪੀਰੀਅਡ ਡਰਾਮਾ ਫਿਲਮ ਹੈ ਜਿਸ 'ਚ 1970 ‘ਚ ਚੱਲ ਰਹੇ ਉਸ ਦੌਰ ਨੂੰ ਦਰਸਾਇਆ ਗਿਆ ਹੈ ਜਦੋਂ ਪੰਜਾਬ ਅਤੇ ਪਾਕਿਸਤਾਨ ਦੇ ਖੁੱਲੇ ਬਾਡਰਾਂ 'ਤੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਚੱਲ ਰਿਹਾ ਸੀ ਅਤੇ ਸੋਨੇ ਤੋਂ ਲੈ ਹੋਰ ਕਈ ਚੀਜ਼ਾਂ ਨੂੰ ਗੈਰ ਕਾਨੂੰਨੀ ਢੰਗ ਰਾਹੀਂ ਬਲੈਕ ਕਰਕੇ ਇਧਰ ਉਧਰ ਘੱਲਿਆ ਜਾਂਦਾ ਸੀ।

ਫਿਲਮ ਨੂੰ ਵਿਵੇਕ ਓਹਰੀ ਨੇ ਪ੍ਰੋਡਿਊਸ ਕੀਤਾ ਹੈ। ਮੁਹਾਲੀ ਵਿਖੇ ਕੀਤੀ ਪ੍ਰੈਸ ਕਾਨਫਰੈਂਸ 'ਚ ਦੇਵ ਖਰੌੜ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਨੂੰ ਬਾਲੀਵੁੱਡ ਫ਼ਿਲਮਾਂ ਦੀਵਾਰ ਅਤੇ ਜ਼ੰਜੀਰ ਦੇ ਲੈਵਲ 'ਤੇ ਲੈ ਜਾਵੇਗੀ। ਫਿਲਮ ਦੇ ਟਰੇਲਰ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਪੂਰੀ ਫਿਲਮ ਹਰ ਪੱਖ ਤੋਂ ਮਜ਼ਬੂਤ ਹੋਣ ਵਾਲੀ ਹੈ ਭਾਵੇਂ ਕਹਾਣੀ ਹੋਵੇ,ਸਕਰੀਨ ਪਲੇਅ ਜਾਂ ਡਾਇਰੈਕਸ਼ਨ ਹੀ ਕਿਉਂ ਨਾ ਹੋਵੇ।

ਹੋਰ ਵੇਖੋ : ਦੇਵ ਖਰੌੜ 'ਡੀ.ਐੱਸ. ਦੇਵ' ਸ਼ੇਰ ਗਿੱਲ ਦੇ ਰੂਪ 'ਚ ਇਸ ਦਿਨ ਪਾਉਣਗੇ ਵੱਡੇ ਪਰਦੇ 'ਤੇ ਧੱਕ

 

View this post on Instagram

 

BLACKIA...trailer coming on 1st April..sirf 3 din baki..????

A post shared by Dev Kharoud (@dev_kharoud) on


ਦੇਵ ਖਰੌੜ ਅਤੇ ਅਹਾਨਾ ਢਿੱਲੋਂ ਤੋਂ ਇਲਾਵਾ ਜੰਗ ਬਹਾਦੁਰ ਸਿੰਘ ਅਰਸ਼ ਹੁੰਦਲ ਅਤੇ ਅਸ਼ੀਸ਼ ਦੁੱਗਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਇਹ ਫਿਲਮ 3 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ। ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।

0 Comments
0

You may also like