Advertisment

ਕੁਲਦੀਪ ਮਾਣਕ ਦੇ ਗਾਣੇ 'ਮਾਂ ਹੁੰਦੀ ਹੈ ਮਾਂ' ਪਿੱਛੇ ਛੁੱਪੀ ਹੋਈ ਹੈ ਇੱਕ ਕਹਾਣੀ, ਜਾਣੋਂ ਕੀ 

author-image
By Rupinder Kaler
New Update
ਕੁਲਦੀਪ ਮਾਣਕ ਦੇ ਗਾਣੇ 'ਮਾਂ ਹੁੰਦੀ ਹੈ ਮਾਂ' ਪਿੱਛੇ ਛੁੱਪੀ ਹੋਈ ਹੈ ਇੱਕ ਕਹਾਣੀ, ਜਾਣੋਂ ਕੀ 
Advertisment
ਦੇਵ ਥਰੀਕੇਵਾਲਾ ਜਿਨ੍ਹਾਂ ਦੇ ਲਿਖੇ ਗਾਣੇ ਹੁਣ ਤੱਕ ਕਈ ਪੰਜਾਬੀ ਗਾਇਕ ਗਾ ਚੁੱਕੇ ਹਨ । ਉਹਨਾਂ ਦੇ ਗਾਣੇ ਕਈ ਗਾਇਕਾਂ ਨੂੰ ਪਹਿਚਾਣ ਦਿਵਾ ਚੁੱਕੇ ਹਨ ਕਿਉਂਕਿ ਉਹਨਾਂ ਦਾ ਲਿਖਿਆ ਹਰ ਗਾਣਾ ਹਮੇਸ਼ਾ ਸੁਪਰ ਹਿੱਟ ਰਿਹਾ ਹੈ । ਦੇਵ ਥਰੀਕੇਵਾਲਾ ਦੇ ਬਹੁਤ ਸਾਰੇ ਗੀਤ ਕੁਲਦੀਪ ਮਾਣਕ ਨੇ ਗਾਏ ਸਨ । ਪਰ ਇਹਨਾਂ ਗਾਣਿਆਂ ਵਿੱਚੋਂ ਇੱਕ ਗੀਤ ਮਾਂ ਹੁੰਦੀ ਹੈ ਮਾਂ ਓ ਦੁਨੀਆਂ ਵਾਲਿਓ ਬਹੁਤ ਹੀ ਮਕਬੂਲ ਹੋਇਆ ਸੀ । ਇਸ ਗਾਣੇ ਨੂੰ ਅੱਜ ਵੀ ਗੁਣਗੁਣਾਇਆ ਜਾਂਦਾ ਹੈ । ਦੇਵ ਥਰੀਕੇਵਾਲਾ ਵੱਲੋਂ ਲਿਖੇ ਇਸ ਗਾਣੇ ਦੇ ਪਿੱਛੇ ਇੱਕ ਕਹਾਣੀ ਸੀ ਜਿਸ ਦਾ ਖੁਲਾਸਾ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ । ਦੇਵ ਮੁਤਾਬਿਕ ਇਹ ਗੀਤ ਉਹਨਾਂ ਨੇ ਕੁਲਦੀਪ ਮਾਣਕ ਦੀ ਫਰਮਾਇਸ਼ ਤੇ ਲਿਖਿਆ ਸੀ । ਦੇਵ ਥਰੀਕੇ ਵਾਲਾ ਮੁਤਾਬਿਕ ਕੁਲਦੀਪ ਮਾਣਕ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ ਜਿਸ ਕਰਕੇ ਉਹ ਆਪਣੀ ਮਾਤਾ ਦੇ ਭੋਗ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਗੀਤ ਗਾਉਣਾ ਚਾਹੁੰਦੇ ਸਨ । ਇਸੇ ਫਰਮਾਇਸ਼ 'ਤੇ ਉਹਨਾਂ ਨੇ ਇਹ ਗਾਣਾ ਲਿਖਿਆ ਸੀ ।  Dev Tharikewala Dev Tharikewala ਕੁਲਦੀਪ ਮਾਣਕ ਦਾ ਆਪਣੀ ਮਾਂ ਨਾਲ ਬਹੁਤ ਪਿਆਰ ਸੀ ਇਸੇ ਲਈ ਕੁਝ ਦਿਨ ਸੋਚਣ ਤੋਂ ਬਾਅਦ ਉਹਨਾਂ ਨੇ ਇਹ ਗਾਣਾ ਲਿਖਿਆ ਸੀ । ਇਹ ਗੀਤ ਤਿਆਰ ਹੋਣ ਤੋਂ ਬਾਅਦ ਕੁਲਦੀਪ ਮਾਣਕ ਨੇ ਇਹ ਗਾਣਾ ਆਪਣੀ ਮਾਂ ਦੇ ਭੋਗ ਤੇ ਗਾਇਆ । ਇਹ ਗਾਣਾ ਏਨਾ ਸੁਪਰ ਹਿੱਟ ਰਿਹਾ ਕਿ ਇਹ ਗੀਤ ਲੋਕ ਗੀਤ ਬਣ ਗਿਆ ਤੇ ਅੱਜ ਵੀ ਲੋਕ ਇਸ ਗਾਣੇ ਨੂੰ ਬਹੁਤ ਹੀ ਪਸੰਦ ਕਰਦੇ ਹਨ ਕਿਉਂਕਿ ਇਹ ਗਾਣਾ ਇੱਕ ਪੁੱਤਰ ਦੀ ਆਪਣੀ ਮਾਂ ਨੂੰ ਸੱਚੀ ਸਰਧਾਂਜਲੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment