ਗਾਇਕ ਦੇਵੇਂਦਰ ਪਾਲ ਸਿੰਘ ਲੈ ਕੇ ਆ ਰਹੇ ਹਨ ਧਾਰਮਿਕ ਗੀਤ ‘ਗੁਰੂ ਨਾਨਕ ਆਇਆ’, ਸਾਂਝਾ ਕੀਤਾ ਪੋਸਟਰ

Written by  Lajwinder kaur   |  October 25th 2019 11:30 AM  |  Updated: October 25th 2019 11:30 AM

ਗਾਇਕ ਦੇਵੇਂਦਰ ਪਾਲ ਸਿੰਘ ਲੈ ਕੇ ਆ ਰਹੇ ਹਨ ਧਾਰਮਿਕ ਗੀਤ ‘ਗੁਰੂ ਨਾਨਕ ਆਇਆ’, ਸਾਂਝਾ ਕੀਤਾ ਪੋਸਟਰ

ਬਾਲੀਵੁੱਡ ਤੇ ਪਾਲੀਵੁੱਡ ਦੇ ਪੰਜਾਬੀ ਗਾਇਕ ਦੇਵੇਂਦਰ ਪਾਲ ਸਿੰਘ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਆਉਣ ਵਾਲੇ ਧਾਰਮਿਕ ਗੀਤ ‘ਗੁਰੂ ਨਾਨਕ ਆਇਆ’ ਦਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਅਸੀਂ ਆਪਣੀ ਵਿਸ਼ੇਸ਼ ਰਿਲੀਜ਼ ਲੈ ਕੇ ਆ ਰਹੇ ਹਾਂ..’

ਹੋਰ ਵੇਖੋ:

ਇਸ ਧਾਰਮਿਕ ਗੀਤ ਨੂੰ ਦੇਵੇਂਦਰ ਪਾਲ ਸਿੰਘ ਤੇ ਹਰਗੁਨ ਕੌਰ(Hargun Kaur) ਆਪਣੀ ਰਸਭਿੰਨੀ ਆਵਾਜ਼ ਦੇ ਨਾਲ ਇਸ ਧਾਰਮਿਕ ਗੀਤ ਨੂੰ ਸ਼ਿੰਗਾਰਨਗੇ। ਇਸ ਧਾਰਮਿਕ ਗੀਤ ਨੂੰ ਉਨ੍ਹਾਂ ਨੇ ਬਾਬਾ ਨਾਨਕ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕੀਤਾ ਹੈ।

ਜੇ ਗੱਲ ਕਰੀਏ ਦੇਵੇਂਦਰ ਪਾਲ ਸਿੰਘ ਦੇ ਕੰਮ ਦੀ ਤਾਂ ਉਹ ‘ਅਰਦਾਸ ਕਰਾਂ’ ਦੇ ‘ਸਤਿਗੁਰ ਪਿਆਰੇ’ ਗੀਤ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀ ਕਈ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network