‘ਅਰਦਾਸ ਕਰਾਂ’ ਦਾ ‘ਬੰਦਿਆ’ ਗੀਤ ਬਿਆਨ ਕਰ ਰਿਹਾ ਹੈ ਆਪਣਿਆਂ ਨੂੰ ਗੁਆਉਣ ਦਾ ਦਰਦ, ਸਰੋਤਿਆਂ ਨੂੰ ਕਰ ਰਿਹਾ ਹੈ ਭਾਵੁਕ, ਵੇਖੋ ਵੀਡੀਓ

Written by  Lajwinder kaur   |  July 25th 2019 03:27 PM  |  Updated: July 25th 2019 06:12 PM

‘ਅਰਦਾਸ ਕਰਾਂ’ ਦਾ ‘ਬੰਦਿਆ’ ਗੀਤ ਬਿਆਨ ਕਰ ਰਿਹਾ ਹੈ ਆਪਣਿਆਂ ਨੂੰ ਗੁਆਉਣ ਦਾ ਦਰਦ, ਸਰੋਤਿਆਂ ਨੂੰ ਕਰ ਰਿਹਾ ਹੈ ਭਾਵੁਕ, ਵੇਖੋ ਵੀਡੀਓ

‘ਅਰਦਾਸ ਕਰਾਂ’ ਫ਼ਿਲਮ ਪੰਜਾਬੀ ਫ਼ਿਲਮੀ ਜਗਤ ਦੀਆਂ ਵਿਰਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ ਜਿਹੜੀ ਸਿੱਧੀ ਦਰਸ਼ਕਾਂ ਦੇ ਮਨਾਂ ‘ਚ ਆਪਣੀ ਛਾਪ ਛੱਡਣ ‘ਚ ਕਾਮਯਾਬ ਹੋ ਰਹੀ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਗੱਲ ਕਰਦੇ ਹਾਂ ਕੁਝ ਸਮੇਂ ਪਹਿਲਾਂ ਹੀ ਰਿਲੀਜ਼ ਹੋਏ ਗਾਣੇ ‘ਬੰਦਿਆ’ ਦੀ, ਜਿਸ ਨੂੰ ਦੇਵੇਂਦਰ ਪਾਲ ਸਿੰਘ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਇਸ ਗਾਣੇ ਦੀ ਸ਼ੁਰੂਆਤ ‘ਚ ਗਿੱਪੀ ਗਰੇਵਾਲ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਰੋਂਦੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਇਹ ਫ਼ਿਲਮ ਦਾ ਸੀਨ ਹੈ। ਪਰ ਉਨ੍ਹਾਂ ਦਾ ਇਹ ਸੀਨ ਬਹੁਤ ਰੀਅਲ ਲੱਗ ਰਿਹਾ ਹੈ। ਕਿਉਂਕਿ ਅਸਲ ਜ਼ਿੰਦਗੀ ‘ਚ ਵੀ ਉਹ ਆਪਣੇ ਪਿਤਾ ਦੇ ਵਿਛੋੜੇ ਦੇ ਦਰਦ ਨੂੰ ਅਕਸਰ ਆਪਣੀ ਪੋਸਟਾਂ ਰਾਹੀਂ ਬਿਆਨ ਕਰਦੇ ਰਹਿੰਦੇ ਹਨ। ਆਪਣਿਆਂ ਨੂੰ ਗੁਆਉਣ ਦੇ ਦਰਦ ਵਾਲੇ ਬੋਲ ਰਿਕੀ ਖ਼ਾਨ ਦੀ ਕਲਮ ‘ਚੋਂ ਨਿਕਲੇ ਨੇ। ਇਸ ਗੀਤ ਨੂੰ ਸੰਗੀਤ ਮੰਨੇ-ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਦਿੱਤਾ ਹੈ। ‘ਬੰਦਿਆ’ ਗਾਣੇ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

Devenderpal Singh Sing Ardaas Karaan Song Bandeya Ardaas Karaan

ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਦਿੱਗਜ ਅਦਾਕਾਰ ਨਜ਼ਰ ਆ ਰਹੇ ਨੇ ਤੇ ਨਵਾਂ ਚਿਹਰਾ ਸ਼ਿੰਦਾ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤਣ ‘ਚ ਕਾਮਯਾਬ ਹੋ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network