ਗਾਇਕਾ ਸੋਨੀ ਮਾਨ ਦੀ ਵੀਡਿਓ 'ਤੇ ਲੋਕਾਂ ਨੇ ਕੀਤੇ ਗਲਤ ਕਮੈਂਟਸ ਤਾਂ ਮੁੱਖ ਮੰਤਰੀ ਨੇ ਗੁੱਸੇ ਵਿੱਚ ਦਿੱਤਾ ਇਹ ਜਵਾਬ, ਦੇਖੋ ਵੀਡਿਓ  

written by Rupinder Kaler | February 09, 2019

ਧਮਕ ਬੇਸ ਵਾਲਾ ਮੁੱਖ ਮੰਤਰੀ ਭਾਵੇਂ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ ਪਰ ਉਸ ਦੇ ਕੁਝ ਅਲੋਚਕ ਵੀ ਬਣ ਗਏ ਹਨ । ਕੁਝ ਦਿਨ ਪਹਿਲਾਂ ਮੁੱਖ ਮੰਤਰੀ ਦੀ ਸੋਨੀ ਮਾਨ ਨਾਲ ਇੱਕ ਵੀਡਿਓ ਵਾਇਰਲ ਹੋਈ ਹੈ, ਇਸ ਵੀਡਿਓ ਵਿੱਚ ਦੋਵੇਂ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਹ ਵੀਡਿਓ ਕੁਝ ਲੋਕਾਂ ਨੂੰ ਤਾਂ ਪਸੰਦ ਆਈ ਹੈ ਪਰ ਕੁਝ ਲੋਕ ਇਸ ਦੀ ਅਲੋਚਨਾ ਵੀ ਕਰ ਰਹੇ ਹਨ । https://www.instagram.com/p/BtgKH05llLK/ ਵੀਡਿਓ ਤੇ ਆਏ ਨੈਗੇਟਿਵ ਕਮੈਂਟਸ ਤੋਂ ਬਾਅਦ ਮੁੱਖ ਮੰਤਰੀ ਗੁੱਸੇ ਵਿੱਚ ਆ ਗਿਆ ਹੈ ਤੇ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਇਹਨਾਂ ਕਮੈਂਟਸ ਦਾ ਜਵਾਬ ਵੀ ਦਿੱਤਾ ਹੈ । ਮੁੱਖ ਮੰਤਰੀ ਨੇ ਸ਼ੇਅਰ ਕੀਤੀ ਵੀਡਿਓ ਵਿੱਚ ਆਪਣੇ ਅਲੋਚਕਾਂ ਨੂੰ ਧੋ ਕੇ ਰੱਖ ਦਿੱਤਾ ਹੈ । ਮੁੱਖ ਮੰਤਰੀ ਨੇ ਕਿਹਾ ਹੈ ਕਿ ਕੁਝ ਲੋਕ ਉਸ ਤੋਂ ਸੜਦੇ ਹਨ ਇਸ ਲਈ ਇਸ ਤਰ੍ਹਾਂ ਦੇ ਕਮੈਂਟ ਕਰਦੇ ਹਨ । ਇਸ ਦੇ ਨਾਲ ਹੀ ਉਸ ਨੇ ਗਾਇਕਾ ਸੋਨੀ ਮਾਨ 'ਤੇ ਕਮੈਂਟ ਕਰਨ ਵਾਲਿਆਂ ਨੂੰ ਵੀ ਵੰਗਾਰਿਆ ਹੈ । https://www.youtube.com/watch?v=FSqFEV43qog ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਸੋਨੀ ਮਾਨ ਤੇ ਮੁੱਖ ਮੰਤਰੀ ਦੇ ਡੈਵਿਲ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਹੋਇਆ ਹੈ । ਇਹ ਟੀਜ਼ਰ ਯੂਟਿਊਬ ਤੇ ਟਰੈਂਡ ਵੀ ਕਰ ਰਿਹਾ ਹੈ । ਡੈਵਿਲ ਗਾਣੇ ਦੀ ਉਡੀਕ ਮੁੱਖ ਮੰਤਰੀ ਦੇ ਫੈਨ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।

0 Comments
0

You may also like